ਵਿਗਿਆਨੀਆਂ ਨੇ ਸੂਰਜ ਦੀਆਂ ਸਭ ਤੋਂ ਬਾਰੀਕੀ ਨਾਲ ਖਿੱਚੀਆਂ ਤਸਵੀਰਾਂ
Wednesday, Apr 17, 2019 - 09:31 PM (IST)
ਪੁਣੇ— ਵਿਗਿਆਨੀਆਂ ਨੇ ਸੂਰਜ ਦੀਆਂ ਸਭ ਤੋਂ ਵੱਧ ਬਾਰੀਕੀ ਨਾਲ ਰੇਡੀਓ ਤਸਵੀਰਾਂ ਖਿੱਚੀਆਂ ਹਨ, ਜਿਨ੍ਹਾਂ ਨਾਲ ਪੁਲਾੜ 'ਚ ਮੌਸਮ ਅਤੇ ਧਰਤੀ 'ਤੇ ਇਸ ਦੇ ਸੰਭਾਵਿਤ ਅਸਰ ਦਾ ਭਰੋਸੇਯੋਗ ਅਨੁਮਾਨ ਪ੍ਰਗਟਾਉਣ 'ਚ ਮਦਦ ਮਿਲ ਸਕਦੀ ਹੈ।
ਸੂਰਜ ਅਜਿਹੀ ਖਗੋਲੀ ਵਸਤੂ ਹੈ, ਜਿਸ 'ਤੇ ਸੰਭਵ ਹੀ ਸਭ ਤੋਂ ਵੱਧ ਅਧਿਐਨ ਕੀਤਾ ਗਿਆ ਹੈ ਪਰ ਹਾਲੇ ਇਸ ਨਾਲ ਜੁੜੇ ਕਈ ਰਹੱਸਾਂ ਤੋਂ ਪਰਦਾ ਨਹੀਂ ਉੱਠ ਸਕਿਆ ਹੈ ਅਤੇ ਵਿਗਿਆਨੀ ਦਹਾਕਿਆਂ ਤੋਂ ਇਨ੍ਹਾਂ ਦਾ ਖੁਲਾਸਾ ਕਰਨ ਦੀਆਂ ਕੋਸ਼ਿਸ਼ਾਂ 'ਚ ਜੁਟੇ ਹਨ। ਇਨ੍ਹਾਂ 'ਚ ਧਰਤੀ ਨੂੰ ਸੰਭਾਵਿਤ ਰੂਪ ਨਾਲ ਪ੍ਰਭਾਵਿਤ ਕਰ ਸਕਣ ਵਾਲੇ ਕੋਰੋਨਾ ਦ੍ਰਵਮਾਨ ਦੇ ਫੈਲਾਅ ਦੇ ਮੂਲ ਸਬੰਧੀ ਰਹੱਸ ਵੀ ਸ਼ਾਮਲ ਹੈ। ਮਹਾਰਾਸ਼ਟਰ ਦੇ ਪੁਣੇ 'ਚ ਰਾਸ਼ਟਰੀ ਰੇਡੀਓ ਖਗੋਲ ਭੌਤਿਕੀ ਕੇਂਦਰ (ਐੱਨ.ਸੀ. ਆਰ.ਏ.) ਵਿਚ ਵਿਗਿਆਨੀਆਂ ਦੀ ਇਕ ਟੀਮ ਇਨ੍ਹਾਂ 'ਚੋਂ ਕੁਝ ਰਹੱਸ ਸਮਝਣ ਲਈ ਖੋਜਕਾਰਾਂ ਦੇ ਇਕ ਕੌਮਾਂਤਰੀ ਸਮੂਹ ਦੀ ਅਗਵਾਈ ਕਰ ਰਿਹਾ ਹੈ।
'ਐਸਟ੍ਰੋਫਿਜ਼ੀਕਲ ਜਨਰਲ' ਵਿਚ ਪ੍ਰਕਾਸ਼ਿਤ ਅਧਿਐਨ ਦੀ ਅਗਵਾਈ ਕਰਨ ਵਾਲੀ ਐੱਨ. ਸੀ. ਆਰ. ਏ. ਦੀ ਵਿਗਿਆਨੀ ਦਿਵਿਆ ਓਬਰਾਏ ਨੇ ਕਿਹਾ ਕਿ ਸੂਰਜ ਅਧਿਐਨ ਕਰਨ ਲਈ ਹੈਰਾਨੀਜਨਕ ਰੂਪ ਨਾਲ ਇਕ ਚੁਣੌਤੀਪੂਰਣ ਰੇਡੀਓ ਸ੍ਰੋਤ ਹੈ। ਇਸ ਦਾ ਉਤਸਰਜਨ ਇਕ ਸਕਿੰਟ 'ਚ ਬਦਲ ਸਕਦਾ ਹੈ ਅਤੇ ਅਨੁਕੂਲਤਾ 'ਚ ਵੀ ਬਹੁਤ ਵੱਖ ਹੋ ਸਕਦਾ ਹੈ।