ਸੈਲਾਨੀਆਂ ਨਾਲ ਗੁਲਜ਼ਾਰ ਨੈਨੀਤਾਲ, 8 ਕਿਲੋਮੀਟਰ ਦੂਰ ਰੋਕੇ ਜਾ ਰਹੇ ਵਾਹਨ

05/30/2023 1:48:28 PM

ਨੈਨੀਤਾਲ- ਇਨ੍ਹੀਂ ਦਿਨੀਂ ਗਰਮੀ ਦਾ ਸੀਜ਼ਨ ਹੈ ਅਤੇ ਲੋਕ ਪਹਾੜਾਂ ਦੀ ਸੈਰ 'ਤੇ ਜਾ ਰਹੇ ਹਨ। ਹਿਮਾਚਲ ਤੋਂ ਇਲਾਵਾ ਲੋਕ ਨੈਨੀਤਾਲ ਵੀ ਪਹੁੰਚ ਰਹੇ ਹਨ। ਇੱਥੇ ਸੈਲਾਨੀਆਂ ਦੀ ਵੱਡੀ ਭੀੜ ਕਾਰਨ ਆਵਾਜਾਈ ਜਾਮ ਵੀ ਲੱਗ ਗਿਆ। ਆਵਾਜਾਈ ਸੁਚਾਰੂ ਕਰਨ ਲਈ ਪੁਲਸ ਦੀ ਪਸੀਨੇ ਛੁੱਟ ਰਹੇ ਹਨ।  ਨੈਨੀਤਾਲ ਵਿਚ 15 ਮਈ ਤੋਂ 15 ਜੂਨ ਪੀਕ ਸੈਲਾਨੀ ਸੀਜ਼ਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਮੈਦਾਨੀ ਇਲਾਕਿਆਂ 'ਚ ਸਕੂਲਾਂ ਦੀਆਂ ਛੁੱਟੀਆਂ ਦੇ ਚੱਲਦੇ ਇਨ੍ਹੀਂ ਦਿਨੀਂ ਰੋਜ਼ ਸੈਲਾਨੀਆਂ ਦੀ ਆਮਦ ਵਧ ਰਹੀ ਹੈ, ਜਿਸ ਨਾਲ ਆਵਾਜਾਈ ਵਿਵਸਥਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਲਗਾਤਾਰ ਜਾਮ ਵੀ ਲੱਗ ਰਿਹਾ ਹੈ। ਇਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ। 

PunjabKesari

ਆਵਾਜਾਈ ਜਾਮ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸ਼ਹਿਰ ਵਿਚ ਸੈਲਾਨੀਆਂ ਦੇ ਵਾਹਨਾਂ ਦੀ ਐਂਟਰੀ 'ਤੇ ਰੋਕ ਲਾ ਦਿੱਤੀ ਹੈ। ਸੈਲਾਨੀਆਂ ਨੂੰ ਆਪਣੀਆਂ ਗੱਡੀਆਂ ਨੈਨੀਤਾਲ ਤੋਂ 8 ਕਿਲੋਮੀਟਰ ਪਹਿਲਾਂ ਬਾਈਪਾਸ 'ਤੇ ਖੜ੍ਹੀਆਂ ਕਰਨੀਆਂ ਪੈ ਰਹੀਆਂ ਹਨ। ਇੱਥੋਂ ਸੈਲਾਨੀ ਸ਼ਟਲ ਤੋਂ ਨੈਨੀਤਾਲ ਪਹੁੰਚ ਰਹੇ ਹਨ। ਆਮ ਦਿਨਾਂ ਵਿਚ ਰੋਜ਼ਾਨਾ 1000 ਸੈਲਾਨੀ ਵਾਹਨ ਆਉਂਦੇ ਹਨ। ਅੱਜ-ਕੱਲ ਨੈਨੀਤਾਲ 'ਚ 2500 ਤੋਂ ਵਧੇਰੇ ਗੱਡੀਆਂ ਆ ਰਹੀਆਂ ਹਨ। ਸੈਰ-ਸਪਾਟਾ ਵਿਭਾਗ ਮੁਤਾਬਕ 2022 ਦੀਆਂ ਗਰਮੀਆਂ ਦੀਆਂ ਛੁੱਟੀਆਂ 'ਚ 16 ਲੱਖ ਸੈਲਾਨੀ ਆਏ ਸਨ। ਇਸ ਸਾਲ ਸੋਮਵਾਰ ਤੱਕ ਕਰੀਬ 8 ਲੱਖ ਸੈਲਾਨੀ ਆ ਚੁੱਕੇ ਹਨ।

PunjabKesari


Tanu

Content Editor

Related News