ਗਰਮੀ ਕਢਾਉਣ ਲੱਗੀ ਵੱਟ ! ਤਾਪਮਾਨ 40 ਤੋਂ ਪਾਰ, ਗੰਗਾ ਘਾਟਾਂ 'ਤੇ ਛਾਇਆ ਸੰਨਾਟਾ
Thursday, Apr 16, 2026 - 11:31 AM (IST)
ਵਾਰਾਣਸੀ (ਏਜੰਸੀ)- ਧਾਰਮਿਕ ਨਗਰੀ ਕਾਸ਼ੀ 'ਚ ਰੋਜ਼ਾਨਾ ਸੈਂਕੜੇ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ। ਗੰਗਾ ਘਾਟ 'ਤੇ ਸਵੇਰ ਤੋਂ ਹੀ ਰੌਣਕ ਰਹਿੰਦੀ ਸੀ ਪਰ ਭਿਆਨਕ ਗਰਮੀ ਕਾਰਨ ਹੁਣ ਇੱਥੇ ਸੰਨਾਟਾ ਪੈਣ ਲੱਗਾ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ, ਜੋ ਆਮ ਤੋਂ ਕਰੀਬ 3 ਡਿਗਰੀ ਸੈਲਸੀਅਸ ਤੋਂ ਵੱਧ ਹੈ। ਗੰਗਾ 'ਚ ਬੋਟਿੰਗ ਕਰਨ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਕਮੀ ਆਈ ਹੈ। ਹੋਟਲਾਂ ਅਤੇ ਗੈਸਟ ਹਾਊਸਾਂ 'ਚ ਬੁਕਿੰਗ ਵੀ ਘਟਮ ਲੱਗੀ ਹੈ। ਭੋਪਾਲ ਤੋਂ ਘੁੰਮਣ ਆਏ ਸੈਲਾਨੀ ਮੋਹਿਤ ਸੋਲੰਕੀ ਨੇ ਦੱਸਿਆ,''ਗੰਗਾ ਘਾਟਾਂ 'ਤੇ ਪੱਥਰਾਂ ਕਾਰਨ ਗਰਮੀ ਜ਼ਿਆਦਾ ਲੱਗ ਰਹੀ ਸੀ। ਕੁਝ ਦੇਰ ਪਰਿਵਾਰ ਨਾਲ ਪੈਦਲ ਘੁੰਮਣ ਤੋਂ ਬਾਅਦ ਅਸੀਂ ਹੋਟਲ ਪਰਤ ਰਹੇ ਹਾਂ।''
ਕਿਸ਼ਤੀ ਚਾਲਕ ਮੋਨੂੰ ਮਾਝੀ ਨੇ ਦੱਸਿਆ,''ਸਵੇਰੇ 7 ਵਜੇ ਤੋਂ ਹੀ ਤਿੱਖੀ ਧੁੱਪ ਪੈਣ ਲੱਗਦੀ ਹੈ। ਸੈਲਾਨੀ ਅਤੇ ਸ਼ਰਧਾਲੂ ਹੁਣ ਧੁੱਪ 'ਚ ਬੋਟਿੰਗ ਨਹੀਂ ਕਰਨਾ ਚਾਹੁੰਦੇ। ਬੋਟਿੰਗ 'ਚ 20 ਤੋਂ 25 ਫੀਸਦੀ ਤੱਕ ਦੀ ਕਮੀ ਆ ਗਈ ਹੈ।'' ਹੋਟਲ ਵਪਾਰੀ ਰੰਜਨ ਨੇ ਦੱਸਿਆ,''ਬੁਕਿੰਗ ਪਹਿਲਾਂ ਤੋਂ ਹੀ ਘੱਟ ਹੋ ਗਈ ਹੈ। ਗਰਮੀ ਕਾਰਨ ਸੈਲਾਨੀ ਹੁਣ ਠੰਡੀਆਂ ਥਾਵਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ।'' ਮੌਸਮ ਵਿਭਾਗ ਅਨੁਸਾਰ ਅਗਲੇ 5-6 ਦਿਨਾਂ 'ਚ ਤਾਪਮਾਨ 3-4 ਡਿਗਰੀ ਸੈਲਸੀਅਸ ਹੋਰ ਵਧਣ ਦੀ ਸੰਭਾਵਨਾ ਹੈ। ਨਾਲ ਹੀ ਹੁਮਸ ਵੀ ਵਧੇਗੀ। ਗੰਗਾ ਘਾਟਾਂ ਵਾਲੇ ਇਲਾਕਿਆਂ 'ਚ ਤਿੱਖੀ ਧੁੱਪ ਕਾਰਨ ਪੱਥਰ ਗਰਮ ਹੋ ਜਾਣਗੇ ਅਤੇ ਹੁਸਮ ਵੱਧ ਰਹਿਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
