ਖਾਦ ਫੈਕਟਰੀ ''ਚ ਲੱਗੀ ਅੱਗ ਨੇ ਮਚਾਇਆ ਕਹਿਰ ! ਅਸਮਾਨ ''ਚ ਛਾਇਆ ਧੂੰਏਂ ਦਾ ਗੁਬਾਰ
Saturday, Jul 04, 2026 - 03:05 PM (IST)
ਕਰਨਾਲ- ਹਰਿਆਣਾ ਦੇ ਕਰਨਾਲ 'ਚ ਸ਼ਨੀਵਾਰ ਨੂੰ ਇਕ ਖੇਤੀਬਾੜੀ-ਰਸਾਇਣ ਕਾਰਖਾਨੇ 'ਚ ਭਿਆਨਕ ਅੱਗ ਲੱਗ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਦਰ ਥਾਣਾ ਇੰਚਾਰਜ ਤਰਸੇਮ ਨੇ ਦੱਸਿਆ ਕਿ ਨਗਲਾ ਚੌਕਸ ਕੋਲ ਸਥਿਤ ਕਾਰਖਆਨੇ ਦੇ ਗੋਦਾਮ 'ਚ ਅੱਗ ਲੱਗਣ ਦੇ ਸਮੇਂ ਕੋਈ ਮੌਜੂਦ ਨਹੀਂ ਸੀ।
ਪੁਲਸ ਅੁਸਾਰ, ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਆਸਮਾਨ 'ਚ ਕਾਲੇ ਧੂੰਏਂ ਦਾ ਗੁਬਾਰ ਛਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
