ਸੁਕਮਾ: ਨਕਸਲੀਆਂ ਨਾਲ ਮੁਕਾਬਲੇ ''ਚ 3 ਜਵਾਨ ਸ਼ਹੀਦ, 12 ਨਕਸਲੀ ਢੇਰ

Sunday, Jun 25, 2017 - 04:36 PM (IST)


ਸੁਕਮਾ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਨਕਸਲੀਆਂ ਖਿਲਾਫ ਚਲਾਏ ਵਿਰੋਧੀ ਅਭਿਆਨ 'ਚ ਅੱਜ 3 ਜਵਾਨ ਸ਼ਹੀਦ ਹੋ ਗਏ ਜਦਕਿ 5 ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਮੁਕਾਬਲੇ'ਚ 12 ਨਕਸਲੀ ਮਾਰੇ ਗਏ ਜਦਕਿ 10 ਨਕਸਲੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। 


ਇਸ ਤੋਂ ਪਹਿਲੇ ਛੱਤੀਸਗੜ੍ਹ 'ਚ ਐਤਵਾਰ ਨੂੰ ਜ਼ਖਮੀ ਜਵਾਨਾਂ ਦੇ ਬਚਾਅ ਲਈ ਇੰਡੀਅਨ ਏਅਰਫੋਰਸ ਨੇ ਹੈਲੀਕਾਪਟਰ ਭੇਜੇ ਸੀ ਪਰ ਨਕਸਲੀਆਂ ਨੇ ਹੈਲੀਕਾਪਟਰ 'ਤੇ ਵੀ ਹਮਲਾ ਕਰ ਦਿੱਤਾ। ਹੁਣ ਤੱਕ ਇਸ ਹਮਲੇ 'ਚ ਨੁਕਸਾਨ ਹੋਣ ਦੀ ਖਬਰ ਨਹੀਂ ਆਈ ਹੈ। ਸਾਰੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਰਾਏਪੁਰ ਲਿਜਾਇਆ ਜਾ ਰਿਹਾ ਹੈ।


Related News