CM ਸੁੱਖੂ ''ਚੇਂਜਮੇਕਰਜ਼ ਆਫ਼ ਦਿ ਈਅਰ- 2023'' ਦੀ ਸੂਚੀ ''ਚ ਸ਼ਾਮਲ, ਇਸ ਕਾਰਨ ਮਿਲਿਆ ਇਹ ਸਨਮਾਨ

Wednesday, Dec 13, 2023 - 11:41 AM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਊਟਲੁੱਕ ਬਿਜ਼ਨੈੱਸ ਮੈਗਜ਼ੀਨ ਦੀ ਵਿਸ਼ੇਸ਼ 'ਚੇਂਜਮੇਕਰਜ਼ ਆਫ਼ ਦਿ ਈਅਰ- 2023' ਦੀ ਸੂਚੀ 'ਚ ਸਥਾਨ ਹਾਸਲ ਕੀਤਾ ਹੈ। ਪ੍ਰਦੇਸ਼ ਸਰਕਾਰ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਸਨਮਾਨ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਅਸਾਧਾਰਣ ਲੀਡਰਸ਼ਿ ਅਤੇ ਜ਼ਿਕਰਯੋਗ ਯੋਗਦਾਨ ਵਿਸ਼ੇਸ਼ ਕਰ ਕੇ ਇਸ ਸਾਲ ਮਾਨਸੂਨ ਦੌਰਾਨ ਭਿਆਨਕ ਆਫ਼ਤ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਪ੍ਰਦਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : 2040 ਤੱਕ ਚੰਨ ’ਤੇ ਪਹਿਲਾ ਭਾਰਤੀ ਪੁਲਾੜ ਯਾਤਰੀ ਭੇਜੇਗਾ ਇਸਰੋ, ਨਵੀਂ ਯੋਜਨਾ 'ਤੇ ਤੇਜ਼ੀ ਨਾਲ ਚੱਲ ਰਿਹੈ ਕੰਮ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੰਕਟ ਨਾਲ ਨਜਿੱਠਣ ਦੀ ਸ਼ਲਾਘਾਯੋਗ ਲੀਡਰਸ਼ਿਪ ਉਨ੍ਹਾਂ ਨੂੰ ਵਿਸ਼ੇਸ਼ ਸੂਚੀ 'ਚ ਸ਼ਾਮਲ ਹੋਣ ਵਾਲੇ ਦੇਸ਼ ਦੇ ਇਕਮਾਤਰ ਮੁੱਖ ਮੰਤਰੀ ਵਜੋਂ ਦਰਸਾਉਂਦੀ ਹੈ। ਪ੍ਰਦੇਸ਼ ਦੇ ਵਿਕਾਸ ਦੇ ਪ੍ਰਤੀ ਗਤੀਸ਼ੀਲ ਦ੍ਰਿਸ਼ਟੀਕੋਣ ਅਤੇ ਜਨ ਕਲਿਆਣ ਦੇ ਪ੍ਰਤੀ ਅਟੁੱਟ ਵਚਨਬੱਧਤਾ ਕਾਰਨ ਉਨ੍ਹਾਂ ਨੂੰ ਇਹ ਪਛਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸ਼੍ਰੀ ਸੁੱਖੂ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਵਿਰਾਟ ਕੋਹਲੀ ਅਤੇ ਨੀਰਜ ਚੋਪੜਾ ਵਰਗੀਆਂ ਪ੍ਰਭਾਵਸ਼ਾਲੀ ਹਸਤੀਆਂ ਦੇ ਸਮਾਨ ਸਕਾਰਾਤਮਕ ਸਮਾਜਿਕ ਪਰਿਵਰਤਨ ਨੂੰ ਉਤਸ਼ਾਹ ਦੇਣ 'ਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News