ਸੁਖਦੇਵ ਦੇ ਸੁਰੱਖਿਆ ਕਰਮੀ ਨੇ ਵੀ ਹਸਪਤਾਲ 'ਚ ਤੋੜਿਆ ਦਮ, ਸ਼ੂਟਰਾਂ ਨੇ ਮਾਰੀਆਂ ਸੀ ਗੋਲੀਆਂ

12/13/2023 10:32:18 AM

ਜੈਪੁਰ- ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸੁਰੱਖਿਆ ਕਰਮੀ ਅਜੀਤ ਸਿੰਘ ਦੀ ਵੀ ਮੌਤ ਹੋ ਗਈ। ਜੈਪੁਰ ਦੇ ਹਸਪਤਾਲ ਵਿਚ ਅਜੀਤ ਦਾ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਹੀਂ ਹੋ ਰਿਹਾ ਸੀ। ਮੰਗਲਵਾਰ ਦੇਰ ਸ਼ਾਮ ਅਜੀਤ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ- ਗੋਗਾਮੇੜੀ ਕਤਲਕਾਂਡ: ਰੋਹਿਤ ਗੋਦਾਰਾ ਗੈਂਗ ਦੇ 460 ਟਿਕਾਣਿਆਂ ’ਤੇ ਛਾਪੇਮਾਰੀ, 20 ਗ੍ਰਿਫ਼ਤਾਰ

ਕੀ ਹੈ ਪੂਰਾ ਮਾਮਲਾ

5 ਦਸੰਬਰ ਨੂੰ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰ ਦਿੱਤਾ ਗਿਆ ਸੀ। ਬਦਮਾਸ਼ਾਂ ਨੇ ਸੁਖਦੇਵ ਨੂੰ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਗੋਲੀਆਂ ਮਾਰੀਆਂ ਸਨ। ਇਸ ਦੌਰਾਨ ਬਦਮਾਸ਼ਾਂ ਨੇ ਗੋਗਾਮੇੜੀ ਦੇ ਸੁਰੱਖਿਆ ਕਰਮੀ ਅਜੀਤ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਸਨ। ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਇਲਾਜ ਲਈ ਜੈਪੁਰ ਦੇ SMS ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਮੰਗਲਵਾਰ ਦੇਰ ਸ਼ਾਮ ਅਜੀਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-  ਗੋਗਾਮੇੜੀ ਕਤਲਕਾਂਡ ਦੀ ਜਾਂਚ ਲਈ SIT ਦਾ ਗਠਨ, ਘਰ 'ਚ ਦਾਖ਼ਲ ਹੋ ਕੇ ਸ਼ੂਟਰਾਂ ਨੇ ਕੀਤੇ ਸੀ 17 ਰਾਊਂਡ ਫਾਇਰਿੰਗ

ਪੁਲਸ ਨੇ ਦੋਹਾਂ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ

ਗੋਗਾਮੇੜੀ ਕਤਲਕਾਂਡ ਵਿਚ ਸ਼ਾਮਲ ਰਹੇ ਦੋਹਾਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਸ਼ੂਟਰ ਨਿਤਿਨ ਫ਼ੌਜੀ ਅਤੇ ਰੋਹਿਤ ਰਾਠੌੜ ਨਾਲ ਇਕ ਹੋਰ ਦੋਸ਼ੀ ਉਧਮ ਨੂੰ ਚੰਡੀਗੜ੍ਹ ਤੋਂ ਫੜਿਆ ਗਿਆ ਸੀ। ਉਧਮ ਦੋਹਾਂ ਸ਼ੂਟਰਾਂ ਦੀ ਦੌੜਨ ਵਿਚ ਲਗਾਤਾਰ ਮਦਦ ਕਰ ਰਿਹਾ ਸੀ। ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਹੁਣ ਤੱਕ ਪੁਲਸ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਪੁਲਸ ਉਸ ਜਗ੍ਹਾ ਪਹੁੰਚੀ, ਜਿੱਥੇ ਗੋਗਾਮੇੜੀ ਦਾ ਕਤਲ ਦੋਵਾਂ ਸ਼ੂਟਰਾਂ ਨਿਤਿਨ ਫ਼ੌਜੀ ਅਤੇ ਰੋਹਿਤ ਰਾਠੌੜ ਵਲੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  ਗੋਗਾਮੇੜੀ ਦੇ ਕਤਲ ਲਈ ਸ਼ੂਟਰਾਂ ਨੂੰ 'ਲੇਡੀ ਡੌਨ' ਨੇ ਸਪਲਾਈ ਕੀਤੇ ਸਨ ਹਥਿਆਰ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਇਸ ਦੌਰਾਨ ਪੁਲਸ ਨੇ ਮੌਕੇ ’ਤੇ ਜਾ ਕੇ ਘਟਨਾ ਵਾਲੀ ਥਾਂ ਦੀ ਮੁੜ ਜਾਂਚ ਕੀਤੀ, ਤਾਂ ਜੋ ਪਤਾ ਲੱਗ ਸਕੇ ਕਿ ਗੋਗਾਮੇੜੀ ’ਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਅਤੇ ਪਹਿਲਾਂ ਕਿਸ ਨੇ ਗੋਲੀ ਚਲਾਈ। ਇੱਥੇ ਹੁਣ NIA ਦੀਆਂ ਦਿੱਲੀ ਅਤੇ ਜੈਪੁਰ ਟੀਮਾਂ ਵੀ ਇਸ ਮਾਮਲੇ ਦੀ ਜਾਂਚ ਕਰਨਗੀਆਂ। ਜੈਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸਫ਼ ਹੁਣ ਤੱਕ ਦੀ ਜਾਂਚ ਰਿਪੋਰਟ ਅੱਜ ਸ਼ਾਮ ਨੂੰ NIA ਅਧਿਕਾਰੀਆਂ ਨੂੰ ਸੌਂਪਣਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News