ਰਾਜੀਵ ਗਾਂਧੀ ਨੇ 1984 ਸਿੱਖ ਦੰਗਿਆਂ ਦੀ ਕੀਤੀ ਦੇਖਰੇਖ- ਸੁਖਬੀਰ ਬਾਦਲ

Tuesday, Jan 30, 2018 - 01:58 PM (IST)

ਰਾਜੀਵ ਗਾਂਧੀ ਨੇ 1984 ਸਿੱਖ ਦੰਗਿਆਂ ਦੀ ਕੀਤੀ ਦੇਖਰੇਖ- ਸੁਖਬੀਰ ਬਾਦਲ

ਨਵੀਂ ਦਿੱਲੀ— ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਲੀ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਦੇਖਰੇਖ ਕੀਤੀ। ਸੁਖਬੀਰ ਬਾਦਲ ਦੇ ਜਵਾਬ 'ਚ ਖਬਰਾਂ ਆਈਆਂ ਕਿ ਗਾਂਧੀ ਨੇ ਦੰਗਾ ਪ੍ਰਭਾਵਿਤ ਸਥਿਤੀ ਦਾ ਆਕਲਨ ਕਰਨ ਲਈ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨਾਲ ਉੱਤਰ-ਦਿੱਲੀ ਦੇ ਕਈ ਦੌਰਿਆਂ ਦਾ ਆਯੋਜਨ ਕੀਤਾ। ਜਗਦੀਸ਼ ਟਾਈਟਲਰ ਨੇ ਖੁਲਾਸਾ ਕੀਤਾ ਹੈ ਕਿ ਰਾਜੀਵ ਗਾਂਧੀ ਨੇ 1984 'ਚ ਸ਼ਹਿਰ ਭਰ 'ਚ ਉਨ੍ਹਾਂ ਨਾਲ ਯਾਤਰਾ ਕੀਤੀ ਸੀ। ਇਸ ਦਾ ਮਤਲਬ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਕਤਲਾਂ ਦੀ ਦੇਖਰੇਖ ਕਰ ਰਹੇ ਸਨ। ਸੀ.ਬੀ.ਆਈ. ਨੂੰ ਇਸ ਮੁੱਦੇ ਨੂੰ ਦੇਖਣਾ ਚਾਹੀਦਾ ਹੈ, ਕਿਉਂਕਿ ਇਹ ਗੰਭੀਰ ਮੁੱਦਾ ਹੈ। ਟਾਈਟਲਰ ਨੇ ਇਕ ਸਮਾਚਾਰ ਚੈਨਲ ਦੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਗਾਂਧੀ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਸ ਨੂੰ ਦੰਗਿਆਂ 'ਚ ਸ਼ਾਮਲ ਕਰਨ ਲਈ ਕਿਹਾ। ਟਾਈਟਰ ਉਦੋਂ ਉੱਤਰ-ਦਿੱਲੀ ਤੋਂ ਸੰਸਦ ਮੈਂਬਰ ਸਨ। ਸਾਬਕਾ ਕੇਂਦਰੀ ਮੰਤਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ 'ਚ ਹੋਏ ਸਿੱਖ ਵਿਰੋਧੀ ਦੰਗਿਆਂ 'ਚ ਕਥਿਤ ਭੂਮਿਕਾ ਲਈ ਇਕ ਵਿਵਾਦਪੂਰਨ ਨੇਤਾ ਮੰਨਿਆ ਜਾਂਦਾ ਹੈ।


Related News