ਦੋਸਤ ਨੂੰ ਮਿਲਣ ਗਏ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਫਾਹਾ ਲੈ ਕੇ ਦਿੱਤੀ ਜਾਨ
Thursday, Jul 13, 2017 - 05:14 PM (IST)

ਸੋਲਨ— ਹਿਮਾਚਲ ਪ੍ਰਦੇਸ਼ ਦੇ ਸੋਲਨ ਸਦਰ ਥਾਣੇ ਦੇ ਤਹਿਤ ਡਿਗਰੀ ਕਾਲਜ ਸੋਲਨ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਕਿਸ਼ੋਰ ਕੁਮਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਖੁਦਕੁਸ਼ੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਸ ਅਨੁਸਾਰ, ਮ੍ਰਿਤਕ ਕਿਸ਼ੋਰ ਕੁਮਾਰ ਨਿਵਾਸੀ ਚੌਪਾਲ ਸੋਲਨ ਵਿਚ ਪੜ੍ਹ ਰਿਹਾ ਸੀ। ਉਹ ਪੀ. ਜੀ. ਕਾਲਜ ਦੇ ਨਜ਼ਦੀਕ ਹੀ ਆਪਣੀ ਭੈਣ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ। ਉਹ ਆਪਣੇ ਦੋਸਤ ਕੋਲ ਗਿਆ ਹੋਇਆ ਸੀ। ਜਦੋਂ ਕਮਰੇ ਵਿਚ ਕੋਈ ਨਹੀਂ ਸੀ ਤਾਂ ਕਿਸ਼ੋਰ ਨੇ ਫਾਹਾ ਲੈ ਲਿਆ। ਪੁਲਸ ਨੂੰ ਇਸ ਘਟਨਾ ਦੀ ਸੂਚਨਾ ਕਿਸ਼ੌਰ ਦੇ ਦੋਸਤ ਨੇ ਖੁਦ ਦਿੱਤੀ। ਏ. ਐੱਸ. ਪੀ. ਮਨਮੋਹਨ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਛਾਣਬੀਣ ਵਿਚ ਜੁਟੀ ਹੋਈ ਹੈ।