ਆਤਮਘਾਤੀ ਹਮਲੇ ਦੀ ਸੀ ਸਾਜਿਸ਼, ਸੁਰੱਖਿਆ ਦਸਤਿਆਂ ਨੇ ਇਸ ਤਰ੍ਹਾਂ ਫੇਰਿਆ ਅੱਤਵਾਦੀਆਂ ਦੀ ਯੋਜਨਾ ''ਤੇ ਪਾਣੀ

Thursday, May 28, 2020 - 01:41 PM (IST)

ਆਤਮਘਾਤੀ ਹਮਲੇ ਦੀ ਸੀ ਸਾਜਿਸ਼, ਸੁਰੱਖਿਆ ਦਸਤਿਆਂ ਨੇ ਇਸ ਤਰ੍ਹਾਂ ਫੇਰਿਆ ਅੱਤਵਾਦੀਆਂ ਦੀ ਯੋਜਨਾ ''ਤੇ ਪਾਣੀ

ਸ਼੍ਰੀਨਗਰ- ਸ਼੍ਰੀਨਗਰ ਦੇ ਪੁਲਵਾਮਾ 'ਚ ਪੁਲਸ, ਫੌਜ ਅਤੇ ਸੀ.ਆਰ.ਪੀ.ਐੱਫ. ਦੀ ਮਦਦ ਨਾਲ ਇਕ ਵੱਡਾ ਅੱਤਵਾਦੀ ਹਮਲਾ ਹੋਣ ਤੋਂ ਟਲ ਗਿਆ। ਸੁਰੱਖਿਆ ਦਸਤਿਆਂ ਨੇ ਆਈ.ਈ.ਡੀ. ਨਾਲ ਭਰੀ ਸੈਂਟਰੋ ਕਾਰ ਨੂੰ ਸਮੇਂ ਰਹਿੰਦੇ ਹੀ ਟਰੈਕ ਕੀਤਾ ਅਤੇ ਉਸ ਨੂੰ ਨਕਾਰਾ ਕਰ ਦਿੱਤਾ। ਹਾਲਾਂਕਿ ਕਾਰ ਡਰਾਈਵਰ ਅੱਤਵਾਦੀ ਮੌਕੇ 'ਤੇ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਸ਼ਮੀਰ ਪੁਲਸ ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਇਸ ਸਾਜਿਸ਼ ਦੇ ਪਿੱਛੇ ਮੁੱਖ ਰੂਪ ਨਾਲ ਜੈਸ਼-ਏ-ਮੁਹੰਮਦ ਦਾ ਹੱਥ ਸੀ, ਜਿਸ 'ਚ ਹਿਜ਼ਬੁਲ ਮੁਜਾਹੀਦੀਨ ਵੀ ਉਸ ਨੂੰ ਮਦਦ ਕਰ ਰਿਹਾ ਸੀ। ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੀ ਯੋਜਨਾ 'ਤੇ ਪਾਣੀ ਫੇਰ ਦਿੱਤਾ ਹੈ।

ਇਕ ਹਫਤੇ ਪਹਿਲਾਂ ਮਿਲੀ ਸੀ ਆਤਮਘਾਤੀ ਹਮਲੇ ਦੀ ਜਾਣਕਾਰੀ
ਆਈ.ਜੀ. ਵਿਜੇ ਕੁਮਾਰ ਨੇ ਪ੍ਰੈੱਸ ਕਾਨਫਰੈਂਸਿੰਗ 'ਚ ਦੱਸਿਆ,''ਸਾਨੂੰ ਪਿਛਲੇ ਇਕ ਹਫਤੇ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮਿਲ ਕੇ ਆਤਮਘਾਤੀ ਹਮਲੇ ਦੀ ਫਿਰਾਕ 'ਚ ਹਨ। ਇਸ 'ਚ ਇਹ ਕਾਰ ਬੰਬ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਹੀ ਸਾਰੀਆਂ ਏਜੰਸੀਆਂ ਸਾਵਧਾਨ ਸੀ। ਕੱਲ ਦਿਨ 'ਚ ਸਾਡੀ ਜਾਣਕਾਰੀ ਪੁਖਤਾ ਹੋ ਗਈ। ਇਸ ਤੋਂ ਬਾਅਦ ਸ਼ਾਮ ਨੂੰ ਪੁਲਵਾਮਾ ਪੁਲਸ ਨੇ ਸੀ.ਆਰ.ਪੀ.ਐੱਫ., ਫੌਜ ਨੇ ਕਾਰ ਨੂੰ ਟਰੈਕ ਕਰ ਕੇ ਕਈ ਜਗ੍ਹਾ ਨਾਕਾ ਲਗਾਇਆ।''

PunjabKesariਅੱਤਵਾਦੀ ਹਨ੍ਹੇਰੇ 'ਚ ਹੋਇਆ ਫਰਾਰ
ਆਈ.ਜੀ. ਨੇ ਦੱਸਿਆ,''ਨਾਕਾ ਪਾਰਟੀ ਨੇ ਚੇਤਾਵਨੀ ਫਾਇਰ ਕੀਤਾ, ਜਿਸ ਤੋਂ ਬਾਅਦ ਅੱਤਵਾਦੀਆਂ ਨੇ ਗੱਡੀ ਘੁੰਮਾ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਚੇਤਾਵਨੀ ਦਿੱਤੀ ਗਈ, ਜਿਸ 'ਚ ਅੱਤਵਾਦੀ ਹਨ੍ਹੇਰੇ 'ਚ ਚਕਮਾ ਦੇ ਕੇ ਫਰਾਰ ਹੋ ਗਿਆ ਅਤੇ ਕਾਰ ਉੱਥੇ ਰਹਿ ਗਈ। ਸਾਡੀ ਪਾਰਟੀ ਨੇ ਦੂਰ ਤੋਂ ਦੇਖਿਆ ਅਤੇ ਸਵੇਰ ਹੋਣ ਦਾ ਇੰਤਜ਼ਾਰ ਕੀਤਾ। ਸਵੇਰੇ ਫੌਜ ਨਾਲ ਬੰਬ ਨਕਾਰਾ ਕਰਨ ਵਾਲੀ ਟੀਮ ਉੱਥੇ ਪਹੁੰਚੀ ਅਤੇ ਬੰਬ ਦਾ ਪਤਾ ਲਗਾਇਆ। ਇਸ ਤੋਂ ਬਾਅਦ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰ ਕੇ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਨਕਾਰਾ ਕੀਤਾ ਗਿਆ। ਇਸ ਤਰ੍ਹਾਂ ਬਹੁਤ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ ਗਿਆ।''

ਜੰਗ-ਏ-ਬਦਰ ਦੇ ਦਿਨ ਹੀ ਹੋਣਾ ਸੀ ਹਮਲਾ
ਆਈ.ਜੀ. ਨੇ ਦੱਸਿਆ,''ਸਾਡੇ ਕੋਲ ਜਾਣਕਾਰੀ ਸੀ ਕਿ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਇਸ ਕਾਰਵਾਈ ਨੂੰ ਕਰਨ ਵਾਲਾ ਸੀ ਅਤੇ ਇਹ ਜੰਗ-ਏ-ਬਦਰ ਦੇ ਦਿਨ ਹੀ ਕਰਨਾ ਸੀ। ਪਰ ਫੌਜ ਨੇ ਨਿਗਰਾਨੀ ਵਧਾ ਦਿੱਤੀ ਅਤੇ ਬਹੁਤ ਸਾਰੀ ਚੌਕਸੀ ਵਰਤੀ ਗਈ। ਫੌਜ ਦੇ ਆਪਰੇਸ਼ਨ ਕਾਰਨ ਉਹ ਨਹੀਂ ਕਰ ਸਕਿਆ। ਸਵੇਰ ਤੋਂ ਇਹ ਖਬਰ ਆਉਣ ਲੱਗੀ ਸੀ। ਆਦਿਲ ਡਾਰ ਜੋ ਹਿਜ਼ਬੁਲ ਮੁਜਾਹੀਦੀਨ ਦਾ ਅੱਤਵਾਦੀ ਹੈ, ਜੈਸ਼ ਦੇ ਨਾਲ ਵੀ ਰਹਿੰਦਾ ਹੈ। ਜੈਸ਼ ਦਾ ਫੌਜੀ ਭਰਾ ਜੋ ਪਾਕਿਸਤਾਨੀ ਕਮਾਂਡਰ ਹੈ, ਤਿੰਨੋਂ ਮਿਲ ਕੇ ਇਸ ਨੂੰ ਅੰਜਾਮ ਦੇਣ ਵਾਲੇ ਸਨ।

PunjabKesari40 ਤੋਂ 45 ਕਿਲੋ ਆਈ.ਈ.ਡੀ. ਸੀ
ਆਈ.ਜੀ. ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਸੀ ਕਿ ਕਾਰ 'ਚ 25 ਕਿਲੋ ਵਿਸਫੋਟਕ ਹੋ ਸਕਦਾ ਹੈ ਪਰ ਜਿਸ ਹਿਸਾਬ ਨਾਲ ਜਾਣਕਾਰੀ ਹੋਣ ਤੋਂ ਬਾਅਦ ਮਲਬਾ 50 ਮੀਟਰ ਤੱਕ ਉੱਪਰ ਉੱਠਿਆ ਸੀ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 40 ਅਤੇ 45 ਕਿਲੋ ਤੱਕ ਆਈ.ਈ.ਡੀ. ਹੋਵੇਗਾ।

ਦੱਸਣਯੋਗ ਹੈ ਕਿ ਅੱਜ ਸਵੇਰ ਹੀ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ 'ਤੇ ਕਾਰ 'ਚ ਆਈ.ਈ.ਡੀ. ਭਰ ਕੇ ਹਮਲੇ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਗਿਆ ਸੀ। ਸੁਰੱਖਿਆ ਫੋਰਸਾਂ ਨੇ ਪੁਲਵਾਮਾ ਦੇ ਆਈਨਗੁੰਡ ਇਲਾਕੇ 'ਚ ਇਕ ਸੈਂਟਰੋ ਕਾਰ ਲਿਜਾ ਰਹੀ ਆਈ.ਈ.ਡੀ. ਨੂੰ ਬਰਾਮਦ ਕੀਤਾ ਸੀ। ਜਿਸ ਵਾਹਨ 'ਚ ਇਹ ਆਈ.ਈ.ਡੀ. ਮਿਲੀ ਹੈ, ਉਸ 'ਤੇ ਲੱਗੀ ਨੰਬਰ ਪਲੇਟ 'ਤੇ ਕਠੁਆ ਦਾ ਨੰਬਰ ਲਿਖਿਆ ਹੋਇਆ ਸੀ। ਕਾਰ 'ਚ ਵਿਸਫੋਟਕ ਇੰਨੀ ਭਾਰੀ ਮਾਤਰਾ 'ਚ ਭਰਿਆ ਸੀ ਕਿ ਸੁਰੱਖਿਆ ਦਸਤਿਆਂ ਨੂੰ ਉਸ ਨੂੰ ਉਡਾਉਣਾ ਪਿਆ।


author

DIsha

Content Editor

Related News