ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

Tuesday, Oct 22, 2024 - 06:46 PM (IST)

ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਬਾਗਪਤ : ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਥੇ ਇੱਕ ਦੁਲਹਨ ਦੀ ਖ਼ਤਰਨਾਕ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਵਿਆਹ ਦੀ ਪਹਿਲੀ ਰਾਤ ਹੀ ਉਸ ਨੇ ਆਪਣੇ ਪਤੀ ਤੋਂ 5 ਲੱਖ ਰੁਪਏ ਨਕਦ ਅਤੇ ਜਾਇਦਾਦ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ। ਜਦੋਂ ਪਰਿਵਾਰ ਵਾਲਿਆਂ ਨੇ ਲਾੜੀ ਨਾਲ ਗੱਲ ਕੀਤੀ ਅਤੇ ਉਸ ਦਾ ਵਿਸ਼ਵਾਸ ਜਿੱਤਿਆ ਤਾਂ ਉਸ ਨੇ ਮੰਨਿਆ ਕਿ ਇਹ ਉਸ ਦਾ ਤੀਜਾ ਵਿਆਹ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਇਸੇ ਤਰ੍ਹਾਂ ਦੇ ਦੋ ਘਰਾਂ ਨਾਲ ਠੱਗੀ ਮਾਰ ਚੁੱਕੀ ਹੈ। 

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਵਲੋਂ ਲਾੜੀ ਦੀ ਇੱਕ ਵੀਡੀਓ ਰਿਕਾਰਡ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੇ ਜੁਰਮਾਂ ਨੂੰ ਕਬੂਲ ਕਰ ਰਹੀ ਸੀ। ਵੀਡੀਓ ਦੇ ਆਧਾਰ 'ਤੇ ਪਰਿਵਾਰ ਨੇ ਪੁਲਸ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੁਟੇਰੀ ਲਾੜੀ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਨਰਾਤਿਆਂ ਦੇ ਦਿਨਾਂ ਵਿਚ ਬਾਗਪਤ ਦੇ ਸਿਸਾਨਾ ਪਿੰਡ ਦੇ ਇਕ ਨੌਜਵਾਨ ਨਾਲ ਹੋਇਆ ਸੀ। ਲਾਈਵ ਵੀਡੀਓ ਵਿੱਚ ਲਾੜੀ ਨੇ ਕਬੂਲ ਕੀਤਾ ਕਿ ਇਹ ਉਸਦਾ ਤੀਜਾ ਵਿਆਹ ਹੈ।

ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

ਤੁਹਾਨੂੰ ਦੱਸ ਦੇਈਏ ਕਿ ਉਸ ਦੀ ਯੋਜਨਾ ਵਿਆਹ ਤੋਂ ਬਾਅਦ ਆਪਣੇ ਸਹੁਰੇ ਵਾਲਿਆਂ ਨੂੰ ਸਮੂਹਿਕ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾ ਕੇ ਮੋਟੀ ਰਕਮ ਵਸੂਲਣ ਦੀ ਸੀ। ਉਸ ਦਾ ਮਕਸਦ ਕਰਵਾ ਚੌਥ ਵਾਲੇ ਦਿਨ ਆਪਣੇ ਪੇਕੇ ਘਰ ਜਾਣਾ ਸੀ, ਜਿਥੇ ਉਸ ਨੇ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਸਮੂਹਿਕ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਉਣੀ ਸੀ। ਇਸ ਤੋਂ ਬਾਅਦ ਉਹ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਵਸੂਲਣ ਦੀ ਯੋਜਨਾ ਬਣਾ ਚੁੱਕੀ ਸੀ। ਪਰਿਵਾਰ ਨੇ ਸਮੇਂ ਸਿਰ ਸਾਵਧਾਨੀ ਵਰਤਦਿਆਂ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਲੁਟੇਰੇ ਲਾੜੀ ਦੀ ਚਲਾਕੀ ਦਾ ਪਰਦਾਫਾਸ਼ ਕਰ ਦਿੱਤਾ। ਫਿਲਹਾਲ ਪਰਿਵਾਰ ਨੇ ਪੁਲਸ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਦੀਵਾਲੀ ਵਾਲੇ ਦਿਨ ਖ਼ੁਸ਼ੀ ਦੀ ਥਾਂ ਸੋਗ ਮਨਾਉਂਦੇ ਹਨ ਭਾਰਤ ਦੇ ਇਹ ਲੋਕ? ਹੈਰਾਨ ਕਰ ਦੇਵੇਗੀ ਵਿਲੱਖਣ ਪਰੰਪਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News