'ਕੋਰੋਨਾ ਆਫ਼ਤ ’ਚ ਗੰਨਾ ਕਿਸਾਨਾਂ ਦਾ 22000 ਕਰੋੜ ਬਕਾਇਆ ਜਲਦ ਚੁਕਾਉਣ ਖੰਡ ਮਿੱਲਾਂ'

Wednesday, Jun 10, 2020 - 03:24 PM (IST)

'ਕੋਰੋਨਾ ਆਫ਼ਤ ’ਚ ਗੰਨਾ ਕਿਸਾਨਾਂ ਦਾ 22000 ਕਰੋੜ ਬਕਾਇਆ ਜਲਦ ਚੁਕਾਉਣ ਖੰਡ ਮਿੱਲਾਂ'

ਨਵੀਂ ਦਿੱਲੀ - ਖੁਰਾਕੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਖੰਡ ਮਿੱਲਾਂ ਨੂੰ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਸੰਕਟ ’ਚ ਕਿਸਾਨਾਂ ਦੀ ਨਕਦੀ ਹਾਲਤ ’ਚ ਸੁਧਾਰ ਲਿਆਉਣ ਲਈ ਬਕਾਏ ਦਾ ਜਲਦ ਭੁਗਤਾਨ ਕਰਨ। ਚਾਲੂ ਸੈਸ਼ਨ ’ਚ ਕਿਸਾਨਾਂ ਦੇ ਗੰਨੇ ਦਾ ਬਕਾਇਆ ਕਰੀਬ 22,000 ਕਰੋਡ਼ ਰੁਪਏ ਤੱਕ ਪਹੁੰਚ ਗਿਆ ਹੈ। ਪਾਸਵਾਨ ਨੇ ਆਪਣੇ ਮੰਤਰਾਲਾ ਦੇ ਅਧਿਕਾਰੀਆਂ ਨਾਲ ਗੰਨਾ ਬਕਾਏ ਦੀ ਹਾਲਤ ਦੀ ਸਮੀਖਿਆ ਕੀਤੀ ਅਤੇ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਉਹ ਬਕਾਏ ਨੂੰ ਕਿਵੇਂ ਘੱਟ ਕੀਤਾ ਜਾਵੇ ਇਸ ਗੱਲ ਦੇ ਤੌਰ-ਤਰੀਕੇ ਸੁਝਾਤੇ ਹੋਏ ਇਕ ਰਿਪੋਰਟ ਪੇਸ਼ ਕਰਨ।

 

ਪਾਸਵਾਨ ਨੇ ਦੱਸਿਆ ਕਿ ਸਾਲ 2019-20 ਸੈਸ਼ਨ (ਅਕਤੂੂਬਰ-ਸਤੰਬਰ) ਦੌਰਾਨ ਕਿਸਾਨਾਂ ਤੋਂ ਖਰੀਦੇ ਗਏ ਗੰਨੇ ਲਈ ਖੰਡ ਮਿੱਲਾਂ ’ਤੇ ਕੁਲ 72,000 ਕਰੋਡ਼ ਰੁਪਏ ਦਾ ਬਕਾਇਆ ਹੋ ਗਿਆ ਸੀ। ਇਸ ’ਚੋਂ ਜ਼ਿਆਦਾ ਤੋਂ ਜ਼ਿਆਦਾ ਰਾਸ਼ੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਬਕਾਇਆ ਲੱਗਭੱਗ 22,000 ਕਰੋਡ਼ ਰੁਪਏ ਬੱਚ ਗਏ ਹਨ। ਅਸੀਂ ਮਿੱਲਾਂ ਨੂੰ ਇਸ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਕਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਬਕਾਏ ’ਚ ਕੇਂਦਰ ਵੱਲੋਂ ਨਿਰਧਾਰਤ ਉਚਿਤ ਅਤੇ ਲਾਭਕਾਰੀ ਮੁੱਲ (ਐੱਫ. ਆਰ. ਪੀ.) ਅਤੇ ਸੂਬਿਆਂ ਵੱਲੋਂ ਨਿਰਧਾਰਤ ਸੂਬਾ ਸੁਝਾਅ ਮੁੱਲ (ਐੱਸ. ਏ. ਪੀ.) ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਲ 2019-20 ਸੈਸ਼ਨ ਦੇ 22,000 ਕਰੋਡ਼ ਰੁਪਏ ਦੇ ਬਕਾਏ ’ਚੋਂ ਲੱਗਭੱਗ 17,683 ਕਰੋਡ਼ ਰੁਪਏ ਐੱਫ. ਆਰ. ਪੀ. ਦਰ ’ਤੇ ਆਧਾਰਿਤ ਹਨ ਜਦੋਂਕਿ ਬਾਕੀ ਐੱਸ. ਏ. ਪੀ. ਦਰਾਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ: - ਭਾਰਤੀ ਰੇਲਵੇ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ 166 ਸਾਲਾਂ ਦੇ ਇਤਿਹਾਸ 'ਚ ਕੀਤਾ ਵੱਡਾ ਕਾਰਨਾਮਾ

2018-19 ਸੈਸ਼ਨ ਦਾ ਅਜੇ 767 ਕਰੋਡ਼ ਦਾ ਬਕਾਇਆ

ਮੰਤਰੀ ਨੇ ਕਿਹਾ ਕਿ ਖੰਡ ਮਿੱਲਾਂ ਨੂੰ 2018-19 ਸੈਸ਼ਨ ਲਈ ਅਜੇ ਵੀ 767 ਕਰੋਡ਼ ਰੁਪਏ ਦਾ ਭੁਗਤਾਨ ਕਰਨਾ ਹੈ ਅਤੇ ਉਨ੍ਹਾਂ ਨੇ ਖੰਡ ਮਿੱਲਾਂ ਵੱਲੋਂ ਇਸ ਸੈਸ਼ਨ ’ਚ ਹੀ ਇਸ ਨੂੰ ਨਿੱਪਟਾਉਣ ਲਈ ਕਿਹਾ ਹੈ। ਪਾਸਵਾਨ ਨੇ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਗਏ ਇਨਸੈਂਟਿਵ ਦੀ ਮਦਦ ਨਾਲ ਸਾਲ 2019-20 ਸੈਸ਼ਨ ਦੌਰਾਨ ਖੰਡ ਦੀ ਬਰਾਮਦ ਬਿਹਤਰ ਰਫਤਾਰ ਨਾਲ ਹੋ ਰਹੀ ਹੈ, ਜਿਸ ਨਾਲ ਖੰਡ ਮਿੱਲਾਂ ਕਿਸਾਨਾਂ ਦਾ ਭੁਗਤਾਨ ਕਰਨ ਦੀ ਹਾਲਤ ’ਚ ਪਰਤ ਰਹੀਆਂ ਹਨ।


ਇਹ ਵੀ ਪੜ੍ਹੋ: - ਬੈਂਕ ਆਫ ਬੜੌਦਾ ਦੇ ਖਾਤਾਧਾਰਕ 20 ਦਿਨਾਂ 'ਚ ਕਰਾਉਣ ਇਹ ਕੰਮ, ਨਹੀਂ ਤਾਂ ਫਰੀਜ਼ ਹੋ ਜਾਵੇਗਾ ਖਾਤਾ

43 ਲੱਖ ਟਨ ਖੰਡ ਦੀ ਬਰਾਮਦ

ਚਾਲੂ ਸੈਸ਼ਨ ਲਈ 60 ਲੱਖ ਟਨ ਦੇ ਲਾਜ਼ਮੀ ਬਰਾਮਦ ਕੋਟੇ ਦੇ ਮੁਕਾਬਲੇ ਖੰਡ ਮਿੱਲਾਂ ਨੇ 48 ਲੱਖ ਟਨ ਖੰਡ ਬਰਾਮਦ ਦਾ ਸਮਝੌਤਾ ਕੀਤਾ ਹੈ। ਇਸ ’ਚੋਂ 43 ਲੱਖ ਟਨ ਖੰਡ ਦੀ ਬਰਾਮਦ ਕੀਤੀ ਜਾ ਚੁੱਕੀ ਹੈ। ਪਾਸਵਾਨ ਨੇ ਕਿਹਾ ਕਿ ਇਹ ਬਹੁਤ ਚੰਗਾ ਸੰਕੇਤ ਹੈ ਕਿਉਂਕਿ ਭਾਰਤ ਪਿਛਲੇ ਸੈਸ਼ਨ ’ਚ ਸਿਰਫ 37 ਲੱਖ ਟਨ ਖੰਡ ਦੀ ਬਰਾਮਦ ਕਰ ਪਾਇਆ ਸੀ। ਸਾਨੂੰ ਉਮੀਦ ਹੈ ਕਿ ਬਰਾਮਦ ਨਾਲ ਹੋਈ ਕਮਾਈ ਕਾਰਣ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਗੰਨਾ ਬਕਾਇਆ ਨਿੱਪਟਾਉਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ- ਡੇਅਰੀ ਪਸ਼ੂ ਪਾਲਕਾਂ ਨੂੰ ਮਿਲਣਗੇ ਤਿੰਨ ਲੱਖ ਕਰੋੜ ਰੁਪਏ ਅਤੇ ਕਿਸਾਨ ਕ੍ਰੈਡਿਟ ਕਾਰਡ


author

Harinder Kaur

Content Editor

Related News