ਫਿੱਕੀ ਹੋ ਸਕਦੀ ਹੈ ਖੰਡ, ਚਾਲੂ ਸਾਲ ’ਚ 15 ਫੀਸਦੀ ਘੱਟ ਸਕਦੈ ਉਤਪਾਦਨ

Saturday, Feb 01, 2025 - 12:44 AM (IST)

ਫਿੱਕੀ ਹੋ ਸਕਦੀ ਹੈ ਖੰਡ, ਚਾਲੂ ਸਾਲ ’ਚ 15 ਫੀਸਦੀ ਘੱਟ ਸਕਦੈ ਉਤਪਾਦਨ

ਨਵੀਂ ਦਿੱਲੀ, (ਭਾਸ਼ਾ)- ਦੁਨੀਆ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਦੇਸ਼ ਭਾਰਤ ’ਚ ਖੰਡ ਉਤਪਾਦਨ ਸਤੰਬਰ ’ਚ ਖ਼ਤਮ ਹੋਣ ਵਾਲੇ ਚਾਲੂ ਖੰਡ ਸਾਲ 2024-25 ’ਚ 15 ਫ਼ੀਸਦੀ ਘਟ ਕੇ 2.70 ਤੋਂ 2.72 ਕਰੋੜ ਟਨ ਰਹਿਣ ਦਾ ਭਾਸ਼ਾ ਹੈ। ਦੋ ਉਦਯੋਗ ਸੰਗਠਨਾਂ ’ਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ।

ਨੈਸ਼ਨਲ ਫੈੱਡਰੇਸ਼ਨ ਆਫ ਕੋ-ਆਪਰੇਟਿਵ ਸ਼ੂਗਰ ਫੈਕਟਰੀਜ਼ ਲਿਮਟਿਡ (ਐੱਨ. ਐੱਫ. ਸੀ. ਐੱਸ. ਐੱਫ. ਐੱਲ.) ਨੇ 2024-25 ਸੀਜ਼ਨ ਲਈ ਈਥੇਨਾਲ ਉਤਪਾਦਨ ਲਈ ਡਾਇਵਰਜ਼ਨ ਤੋਂ ਬਾਅਦ 2.7 ਕਰੋੜ ਟਨ ਭਾਵ ਖੰਡ ਉਤਪਾਦਨ ਘੱਟ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜਦੋਂ ਕਿ ਪਿਛਲੇ ਸਾਲ ਇਹ ਉਤਪਾਦਨ 3.19 ਕਰੋੜ ਟਨ ਰਿਹਾ ਸੀ।

ਇੰਡੀਅਨ ਸ਼ੂਗਰ ਐਂਡ ਬਾਇਓ-ਐਨਰਜੀ ਮੈਨੂਫੈਕਚਰਰਜ਼ ਐਸੋਸੀਏਸ਼ਨ (ਇਸਮਾ) ਨੇ ਵੀ ਆਪਣੇ ਦੂਜੇ ਅੰਦਾਜ਼ੇ ’ਚ ਖੰਡ ਸਾਲ 2024-25 ਲਈ ਖੰਡ ਉਤਪਾਦਨ ਘਟ ਕੇ 2.72 ਕਰੋੜ ਟਨ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜਦੋਂ ਕਿ ਪਿਛਲੇ ਸਾਲ ਇਹ 3.19 ਕਰੋੜ ਟਨ ਸੀ। ਤਿੰਨਾਂ ਪ੍ਰਮੁੱਖ ਖੰਡ ਉਤਪਾਦਕ ਸੂਬਿਆਂ- ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ’ਚ ਉਤਪਾਦਨ ਘਟਣ ਦੀ ਸੰਭਾਵਨਾ ਹੈ।

ਐੱਨ. ਐੱਫ. ਸੀ. ਐੱਸ. ਐੱਫ. ਐੱਲ. ਦੇ ਅੰਕੜਿਆਂ ਅਨੁਸਾਰ 31 ਜਨਵਰੀ ਤੱਕ ਖੰਡ ਉਤਪਾਦਨ 1.65 ਕਰੋੜ ਟਨ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 1.87 ਕਰੋੜ ਟਨ ਤੋਂ ਘੱਟ ਹੈ। ਦੋਹਾਂ ਉਦਯੋਗ ਸੰਗਠਨਾਂ ਨੇ ਖੰਡ ਉਤਪਾਦਨ ’ਚ ਸੰਭਾਵੀ ਗਿਰਾਵਟ ਲਈ ਮੌਸਮ ਚੱਕਰ ’ਚ ਬਦਲਾਅ ਕਾਰਨ ਮਹਾਰਾਸ਼ਟਰ ਅਤੇ ਕਰਨਾਟਕ ’ਚ ਗੰਨੇ ’ਚ ਜਲਦੀ ਫੁੱਲ ਆਉਣ ਨੂੰ ਜ਼ਿੰਮੇਦਾਰ ਠਹਿਰਾਇਆ ਹੈ।


author

Rakesh

Content Editor

Related News