RSS ''ਤੇ ਸੁਧਾਂਸ਼ੂ ਮਿੱਤਲ ਦੀ ਕਿਤਾਬ ਦਾ ਹੋਇਆ ਚੀਨੀ ਭਾਸ਼ਾ ''ਚ ਅਨੁਵਾਦ

Sunday, Jul 18, 2021 - 05:22 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਧਾਂਸ਼ੂ ਮਿੱਤਲ ਵਲੋਂ ਰਾਸ਼ਟਰੀ ਸਵੈਸੇਵਕ ਸੰਘ 'ਤੇ ਲਿਖੀ ਕਿਤਾਬ ਦਾ ਚੀਨੀ ਭਾਸ਼ਾ 'ਚ ਅਨੁਵਾਦ ਕੀਤਾ ਗਿਆ ਹੈ। 'ਹਰ-ਆਨੰਦ ਪਬਲਿਕੇਸ਼ਨ' ਨੇ 2019 'ਚ ਆਰਐੱਸਐੱਸ : ਬਿਲਡਿੰਗ ਇੰਡੀਆ ਥਰੂ ਸੇਵਾ' ਪ੍ਰਕਾਸ਼ਿਤ ਕੀਤੀ ਸੀ, ਜਿਸ 'ਚ ਸੰਘ ਦੇ ਇਤਿਹਾਸ, ਵਿਚਾਰਧਾਰਾ ਅਤੇ ਨੀਤੀਆਂ ਅਤੇ ਰਾਸ਼ਟਰ 'ਤੇ ਉਨ੍ਹਾਂ ਦੇ ਪ੍ਰਭਾਵ ਦੀ ਗੱਲ ਕੀਤੀ ਗਈ ਹੈ। ਇਸ ਕਿਤਾਬ ਦਾ ਚੀਨੀ ਭਾਸ਼ਾ 'ਚ ਅਨੁਵਾਦ ਜੈਕ ਬੋ ਨੇ ਕੀਤਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ 'ਚ 41 ਹਜ਼ਾਰ ਤੋਂ ਵਧ ਨਵੇਂ ਮਾਮਲੇ ਹੋਏ ਦਰਜ

ਮਿੱਤਲ ਅਨੁਸਾਰ, ਉਨ੍ਹਾਂ ਨੇ ਇਹ ਕਿਤਾਬ 'ਆਰ.ਐੱਸ.ਐੱਸ 'ਤੇ ਚਰਚਾ ਦੇ ਕੇਂਦਰ 'ਚ ਰਹਿਣ ਵਾਲੇ ਤੱਥਾਂ ਅਤੇ ਮਿਥਕਾਂ ਦਰਮਿਆਨ ਅੰਤਰ ਦੱਸਣ ਲਈ ਲਿਖੀ ਸੀ।'' ਲੇਖਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰਤੀ ਸਮਾਜ 'ਚ ਸੰਘ ਦੇ ਯੋਗਦਾਨ ਅਤੇ ਸਥਿਤੀ ਨੂੰ ਸਪੱਸ਼ਟ ਕਰਨ ਲਈ ਕਿਤਾਬ ਲਿਖੀ ਸੀ। ਮਿੱਤਲ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਕਿਤਾਬ ਦਾ ਇਕ ਵਿਦੇਸ਼ੀ ਭਾਸ਼ਾ 'ਚ ਅਨੁਵਾਦ ਕੀਤਾ ਗਿਆ ਹੈ ਅਤੇ ਹੁਣ ਇਹ ਹੋਰ ਵੱਧ ਪਾਠਕਾਂ ਲਈ ਉਪਲੱਬਧ ਹੋਵੇਗੀ। ਹਰ-ਆਨੰਦ ਪਬਲਿਕੇਸ਼ਨ ਕੰਪਨੀ ਦੇ ਸੰਸਥਾਪਕ ਪ੍ਰਧਾਨ ਨਰੇਂਦਰ ਕੁਮਾਰ ਨੇ ਕਿਹਾ,''ਭਾਰਤ 'ਚ ਛਪੀ ਆਪਣੀ ਤਰ੍ਹਾਂ ਦੀ ਇਹ ਪਹਿਲੀ ਕਿਤਾਬ ਹੈ। ਮੈਨੂੰ ਭਰੋਸਾ ਹੈ ਕਿ ਇਸ ਨਾਲ ਹੋਰ ਕਿਤਾਬਾਂ ਨੂੰ ਚੀਨੀ ਭਾਸ਼ਾ 'ਚ ਅਨੁਵਾਦ ਕਰਨ ਦਾ ਉਤਸ਼ਾਹ ਮਿਲੇਗਾ।''

ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੰਗੀ ਖ਼ਬਰ, ਭਾਰਤ 'ਚ ਕਦੇ ਵੀ ਆ ਸਕਦੀ ਹੈ ਮੋਡਰਨਾ ਵੈਕਸੀਨ


DIsha

Content Editor

Related News