ਕਲਯੁੱਗੀ ਬੇਟੇ ਨੇ ਮਾਂ ਨਾਲ ਕੀਤੀ ਅਜਿਹੀ ਹੈਵਾਨੀਅਤ, ਦੇਖ ਕੰਬ ਜਾਵੇਗੀ ਰੂਹ

Tuesday, Apr 17, 2018 - 09:38 PM (IST)

ਸੀਤਾਪੁਰ—ਉਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੈਵਾਨ ਬਣੇ ਬੇਟੇ ਨੇ ਆਪਣੀ ਮਾਂ 'ਤੇ ਇਸ ਤਰ੍ਹਾਂ ਕਹਿਰ ਢਾਹਿਆ ਹੈ ਕਿ ਸੁਣ ਅਤੇ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਤਾਜ਼ਾ ਮਾਮਲਾ ਸੀਤਾਪੁਰ ਦਾ ਹੈ। ਇੱਥੇ ਇਕ ਬੇਟਾ ਆਪਣੀ ਹੀ ਬਜ਼ੁਰਗ ਮਾਂ ਨਾਲ ਅਸ਼ਲੀਲਤਾ 'ਤੇ ਉਤਰ ਆਇਆ। ਜਦੋਂ ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸਦੇ ਗੁਪਤ ਅੰਗਾਂ 'ਤੇ ਲਾਠੀ ਡੰਡਿਆਂ ਨਾਲ ਵਾਰ ਕੀਤੇ। ਜਦੋਂ ਇਸ ਨਾਲ ਵੀ ਉਸ ਦਾ ਦਿਲ ਨਹੀਂ ਭਰਿਆ ਤਾਂ ਉਸ ਨੇ ਆਪਣੀ ਮਾਂ ਨੂੰ ਜ਼ਿੰਦਾ ਸਾੜ ਦਿੱਤਾ।

PunjabKesari
ਜਾਣਕਾਰੀ ਮੁਤਾਬਕ ਮਾਮਲਾ ਕਬੀਰਪੁਰ ਮਜਰਾ ਮਦਨਾਪੁਰ ਪਿੰਡ ਦਾ ਹੈ। ਇੱਥੇ ਦੇ ਰਹਿਣ ਵਾਲੇ ਸੁਨੀਲ ਦਿਕਸ਼ਿਤ ਨੇ ਆਪਣਾ ਮਕਾਨ ਅਤੇ ਜ਼ਮੀਨ ਵੇਚ ਦਿੱਤੀ। ਸੋਮਵਾਰ ਨੂੰ ਵੀ ਸੁਨੀਲ ਨਸ਼ੇ 'ਚ ਟੱਲੀ ਹੋ ਕੇ ਦੇਰ ਸ਼ਾਮ ਘਰ ਪੁੱਜਾ। ਇੱਥੇ ਉਹ ਆਪਣੀ ਬਜ਼ੁਰਗ ਮਾਂ ਨਾਲ ਹੀ ਅਸ਼ਲੀਲਤਾ ਕਰਨ ਲੱਗਾ। ਇਸ ਗੱਲ ਦਾ ਜਦੋਂ ਮਾਂ ਨੇ ਵਿਰੋਧ ਕੀਤਾ ਤਾਂ ਉਸ ਨੂੰ ਘਰ ਤੋਂ ਖਿੱਚਦਾ ਹੋਇਆ ਬਾਹਰ ਲੈ ਗਿਆ। 
ਇੱਥੇ ਉਸ ਨੇ ਡੰਡੇ ਨਾਲ ਮਾਂ ਨੂੰ ਦੇਰ ਤੱਕ ਮਾਰਿਆ। ਇੰਨਾ ਹੀ ਨਹੀਂ ਹੈਵਾਨ ਬੇਟੇ ਆਪਣੀ ਮਾਂ ਦੇ ਗਲੇ ਨੂੰ ਦੰਦਾਂ ਨਾਲ ਵੱਢਿਆ। ਸ਼ਰਾਬੀ ਦੋਸ਼ੀ ਦੀ ਹੈਵਾਨੀਅਤ ਇੱਥੇ ਹੀ ਖਤਮ ਨਹੀਂ ਹੋਈ ਉਸ ਨੇ ਬਜ਼ੁਰਗ ਔਰਤ ਦੇ ਗੁਪਤ ਅੰਗਾਂ ਨੂੰ ਵੀ ਡੰਡੇ ਨਾਲ ਜ਼ਖਮੀ ਕਰ ਦਿੱਤਾ। ਜਿਸ ਸਮੇਂ ਬੇਰਹਿਮ ਸ਼ਰਾਬੀ ਆਪਣੀ ਮਾਂ ਨੂੰ ਮਾਰ ਰਿਹਾ ਸੀ। ਪਿੰਡ ਦੇ ਹੀ ਇਕ ਵਿਅਕਤੀ ਨੇ ਇਸ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਸਾਫ ਦਿੱਖ ਰਿਹਾ ਹੈ ਕਿ ਸ਼ਰਾਬੀ ਸੁਨੀਲ ਹੱਥ 'ਚ ਡੰਡਾ ਲੈ ਕੇ ਆਪਣੀ ਮਾਂ ਨੂੰ ਕੁੱਟ ਰਿਹਾ ਹੈ।

PunjabKesari
ਬੇਟੇ ਨੇ ਆਪਣੀ ਮਾਂ ਨੂੰ ਕੰਬਲੇ 'ਚ ਲਪੇਟ ਕੇ ਅੱਗ ਦੇ ਹਵਾਲੇ ਕਰ ਦਿੱਤਾ। ਅੱਗ 'ਚ ਸੜਦੀ ਦੇਖ ਦੇ ਪਿੰਡ ਵਾਲੇ ਦੋਸ਼ੀ ਦੇ ਘਰ ਪੁੱਜੇ ਪਰ ਉਦੋਂ ਤੱਕ ਬਜ਼ੁਰਗ ਮਾਂ ਨੇ ਦਮ ਤੌੜ ਦਿੱਤਾ ਸੀ। ਜਿਸ ਦੇ ਬਾਅਦ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਫੜ ਕੇ ਦਰਖੱਤ ਨਾਲ ਬੰਨ੍ਹ ਦਿੱਤਾ। 
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਬੇਟੇ ਨੂੰ ਹਿਰਾਸਤ 'ਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੋਸ਼ੀ ਬੇਟੇ 'ਤੇ ਮੁਕੱਦਮਾ ਦਰਜ ਕਰ ਲਿਆ ਹੈ।


Related News