ਉਪ ਰਾਸ਼ਟਰਪਤੀ ਨਾਇਡੂ ਦੇ ਮੋਤੀਆਬਿੰਦ ਦਾ ਸਫਲ ਆਪ੍ਰੇਸ਼ਨ
Monday, Jun 11, 2018 - 01:39 AM (IST)

ਨਵੀਂ ਦਿੱਲੀ-ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਮੋਤੀਆਬਿੰਦ ਦਾ ਐਤਵਾਰ ਸਫਲ ਆਪ੍ਰੇਸ਼ਨ ਕੀਤਾ ਗਿਆ। ਇਕ ਸਰਕਾਰੀ ਪ੍ਰੈੱਸ ਰਿਲੀਜ਼ ਮੁਤਾਬਕ ਨਾਇਡੂ ਦਾ ਹੈਦਰਾਬਾਦ ਦੇ ਐੱਲ. ਵੀ. ਪ੍ਰਸਾਦ ਆਈ. ਇੰਸਟੀਚਿਊਟ ਵਿਖੇ ਇਹ ਆਪ੍ਰੇਸ਼ਨ ਹੋਇਆ। ਆਪ੍ਰੇਸ਼ਨ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਨੇ ਉਨ੍ਹਾਂ ਨੂੰ ਤਿੰਨ ਦਿਨ ਤਕ ਮੁਕੰਮਲ ਅਰਾਮ ਕਰਨ ਲਈ ਕਿਹਾ ਹੈ