ਸੰਸਦ ਭਵਨ ''ਚ ਸਬਸਿਡੀ ਵਾਲਾ ਸਸਤਾ ਖਾਣਾ ਬੰਦ, ਹੁਣ ਦੇਣਾ ਹੋਵੇਗਾ ਪੂਰਾ ਪੈਸਾ

1/20/2021 12:45:34 AM

ਨਵੀਂ ਦਿੱਲੀ : ਸੰਸਦ ਭਵਨ ਦੀ ਕੰਟੀਨ ਵਿੱਚ ਸਬਸਿਡੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ ਜਿਸਦੇ ਚੱਲਦੇ ਹੁਣ ਇਨ੍ਹਾਂ ਵਿੱਚ ਮਿਲਣ ਵਾਲੇ ਪਕਵਾਨਾਂ ਦੀ ਕ਼ੀਮਤ ਵੱਧ ਜਾਵੇਗੀ। ਸੂਤਰਾਂ ਮੁਤਾਬਕ, ਨਵੀਂ ਦਰ ਨਾਲ ਹਰ ਸਾਲ 8 ਤੋਂ 10 ਕਰੋੜ ਰੁਪਏ ਬਚੇਗਾ। ਸੰਸਦ ਭਵਨ ਵਿੱਚ ਖਾਣ-ਪੀਣ ਦੀ ਜ਼ਿੰਮਵਾਰੀ ਵੀ ਹੁਣ ਉੱਤਰ ਰੇਲਵੇ ਦੀ ਥਾਂ ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਫ਼ਰਾਂਸ ਨਾਲ ਜੰਗੀ ਅਭਿਆਸ 'ਚ ਭਾਰਤ ਵਲੋਂ ਸ਼ਾਮਲ ਹੋਣਗੇ ਰਾਫੇਲ, ਸੁਖੋਈ ਅਤੇ ਮਿਰਾਜ-2000

ਸੰਸਦ ਦੀ ਕੰਟੀਨ ਵਿੱਚ ਸਰਕਾਰੀ ਪੈਸੇ 'ਤੇ ਸਸਤਾ ਖਾਣਾ ਹੁਣ ਨਹੀਂ ਮਿਲ ਸਕੇਗਾ। ਇਸ ਦੀ ਵਜ੍ਹਾ ਖਾਣੇ 'ਤੇ ਮਿਲਣ ਵਾਲੀ ਸਬਸਿਡੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਣਾ ਹੈ। ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਿਰਲਾ ਨੇ ਕਿਹਾ ਕਿ ਸਬਸਿਡੀ ਖ਼ਤਮ ਕਰਣ ਦੇ ਫ਼ੈਸਲੇ ਦਾ ਅਸਰ ਖਾਣ ਪੀਣ ਦੀਆਂ ਕੀਮਤਾਂ 'ਤੇ ਪਵੇਗਾ।
ਇਹ ਵੀ ਪੜ੍ਹੋ- TMC ਕਰਮਚਾਰੀਆਂ ਦੀ ਵਿਵਾਦਿਤ ਨਾਅਰੇਬਾਜ਼ੀ- ਬੰਗਾਲ ਦੇ ਗੱਦਾਰਾਂ ਨੂੰ ਗੋਲੀ ਮਾਰੋ

ਫ਼ਿਲਹਾਲ ਸਿਰਫ ਪੀਣ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। ਹਾਲਾਂਕਿ, ਚਾਹ ਅਤੇ ਕਾਫ਼ੀ ਵਰਗੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਮੀਨੂੰ ਵਿੱਚ ਕੁੱਝ ਨਵੇਂ ਪੀਣ ਵਾਲੇ ਪਦਾਰਥ ਜ਼ਰੂਰ ਜੋੜ ਦਿੱਤੇ ਗਏ ਹਨ। ਅਦਰਕ ਚਾਹ ਅਤੇ ਗ੍ਰੀਨ ਟੀ ਵਰਗੇ ਪੀਣ ਵਾਲੇ ਪਦਾਰਥ ਵੀ ਜੋੜ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਕੱਲ ਤੋਂ ਮਾਲਦੀਵ ਸਮੇਤ ਇਨ੍ਹਾਂ ਗੁਆਂਢੀ ਦੇਸ਼ਾਂ 'ਚ ਪੁੱਜੇਗੀ ਭਾਰਤ 'ਚ ਬਣੀ ਵੈਕਸੀਨ

ਹੁਣੇ ਤੱਕ ਸੰਸਦ ਵਿੱਚ ਖਾਣ-ਪੀਣ ਦਾ ਕੰਮ ਉੱਤਰ ਰੇਲਵੇ ਵੇਖਦੀ ਸੀ। ਉੱਤਰ ਰੇਲਵੇ ਦੀ ਰੇਟ ਲਿਸਟ ਮੁਤਾਬਕ ਵੇਜ ਥਾਲੀ 30 ਰੁਪਏ ਵਿੱਚ ਜਦੋਂ ਕਿ ਨਾਨ ਵੇਜ ਥਾਲੀ 60 ਰੁਪਏ ਵਿੱਚ ਮਿਲਦੀ ਸੀ। ਉਥੇ ਹੀ ਚਿਕਨ ਬਿਰਯਾਨੀ 65 ਰੁਪਏ ਵਿੱਚ ਤਾਂ ਫਿਸ਼ ਕਰੀ 40 ਰੁਪਏ ਵਿੱਚ ਮਿਲਦੀ ਸੀ। ਸੂਤਰਾਂ ਮੁਤਾਬਕ ਸਬਸਿਡੀ ਖ਼ਤਮ ਹੋਣ ਤੋਂ ਬਾਅਦ ਨਵੀਂ ਦਰ ਵਿੱਚ 20 ਤੋਂ 50 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor Inder Prajapati