CAA ''ਤੇ ਸਵਾਮੀ ਦਾ ਬਿਆਨ- ਤਾਂ ਫਿਰ ਮੁਸ਼ੱਰਫ ਨੂੰ ਦੇ ਦਿਉ ਭਾਰਤ ਦੀ ਨਾਗਰਿਕਤਾ

12/19/2019 1:10:18 PM

ਨਵੀਂ ਦਿੱਲੀ (ਵਾਰਤਾ)— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਭਾਜਪਾ ਪਾਰਟੀ ਦੇ ਤੇਜ਼ ਤਰਾਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਮਣੀਅਮ ਸਵਾਮੀ ਨੇ ਚੁਟਕੀ ਲਈ ਹੈ। ਸੁਬਰਮਣੀਅਮ ਸਵਾਮੀ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਪ੍ਰਾਪਤ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਭਾਰਤ ਦੀ ਨਾਗਰਿਕਤਾ ਦੇ ਦੇਣੀ ਚਾਹੀਦੀ ਹੈ।

PunjabKesari

ਸਵਾਮੀ ਨੇ ਟਵੀਟ ਕੀਤਾ, ''ਮੁਸ਼ੱਰਫ ਦਰਿਆਗੰਜ ਇਲਾਕੇ ਦੇ ਹਨ ਅਤੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਅਸੀਂ ਫਾਸਟ ਟਰੈਕ ਆਧਾਰ 'ਤੇ ਉਨ੍ਹਾਂ ਨੂੰ ਨਾਗਰਿਕਤਾ ਦੇ ਸਕਦੇ ਹਾਂ। ਖੁਦ ਨੂੰ ਹਿੰਦੂਆਂ ਦਾ ਵੰਸ਼ਜ ਮੰਨਣ ਵਾਲੇ ਸਾਰੇ ਲੋਕ ਨਵੇਂ ਨਾਗਰਿਕਤਾ ਸੋਧ ਕਾਨੂੰਨ ਲਈ ਯੋਗ ਹਨ ਅਤੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇ।'' ਦੱਸਣਯੋਗ ਹੈ ਕਿ ਸਾਬਕਾ ਫੌਜੀ ਤਾਨਾਸ਼ਾਹ ਮੁਸ਼ੱਰਫ ਨੂੰ ਮੰਗਲਵਾਰ ਨੂੰ ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਦੇਸ਼ ਧਰੋਹ ਦੇ ਮਾਮਲੇ 'ਚ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਦਾ ਉੱਥੋਂ ਦੀ ਫੌਜ ਨੇ ਵਿਰੋਧ ਕੀਤਾ ਹੈ। ਮੁਸ਼ੱਰਫ ਅਜੇ ਗੰਭੀਰ ਰੂਪ ਨਾਲ ਬੀਮਾਰ ਹਨ ਅਤੇ ਦੁਬਈ 'ਚ ਹੀ ਹਨ।


Tanu

Content Editor

Related News