ਸਿਫਰਕਾਲ ਦੌਰਾਨ ਚੁੱਕੇ ਗਏ ਸਾਰੇ ਮੁੱਦਿਆਂ ''ਤੇ ਕਾਰਵਾਈ ਲਈ ਭੇਜਿਆ ਜਾਵੇਗਾ: ਬਿਰਲਾ

08/11/2019 2:17:46 PM

ਨਵੀਂ ਦਿੱਲੀ—ਸੰਸਦ 'ਚ ਸਿਫਰਕਾਲ 'ਚ ਚੁੱਕੇ ਗਏ ਮੁੱਦਿਆਂ 'ਤੇ ਸਰਕਾਰ ਤੋਂ ਜਵਾਬ ਨਾ ਮਿਲਣ ਦੀ ਸ਼ਿਕਾਇਤਾਂ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਪਹਿਲੀ ਵਾਰ ਲੋਕ ਸਭਾ 'ਚ ਸਿਫਰਕਾਲ ਦੌਰਾਨ ਚੁੱਕੇ ਗਏ ਸਾਰੇ ਮੁੱਦਿਆਂ ਨੂੰ ਅੱਗੇ ਦੀ ਕਾਰਵਾਈ ਲਈ ਸੰਬੰਧਿਤ ਮੰਤਰਾਲਿਆਂ ਨੂੰ ਭੇਜਣ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਸੰਸਦ ਦੇ ਦੋਵਾਂ ਸਦਨਾਂ 'ਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਲੰਬੇ ਸਮੇਂ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਸਿਫਰਕਾਲ ਅਤੇ ਵਿਸ਼ੇਸ਼ ਜ਼ਿਕਰ ਤਹਿਤ ਉਨ੍ਹਾਂ ਦੁਆਰਾ ਚੁੱਕੇ ਗਏ ਮੁੱਦਿਆਂ 'ਤੇ ਉਨ੍ਹਾਂ ਨੂੰ ਸਰਕਾਰ ਤੋਂ ਜਵਾਬ ਨਹੀਂ ਮਿਲਦਾ। 

ਰਾਜਸਭਾ 'ਚ ਹਾਲ ਹੀ 'ਚ ਸਪਾ ਸੰਸਦ ਮੈਂਬਰ ਜਯਾ ਬੱਚਨ ਨੇ ਮੰਗ ਕੀਤੀ ਸੀ ਕਿ ਅਸੀਂ ਇੱਥੇ ਸਿਰਫ ਬੋਲਦੇ ਹਾਂ ਅਤੇ ਸਰਕਾਰ ਤੋਂ ਜਵਾਬ ਨਹੀਂ ਮਿਲਦਾ ਹੈ। ਅਜਿਹੇ 'ਚ ਸਮਾਂਬੱਧ ਤਰੀਕੇ ਨਾਲ ਜਵਾਬ ਮਿਲਣਾ ਚਾਹੀਦਾ ਹੈ। ਇਸ ਦਾ ਕਈ ਮੈਂਬਰਾਂ ਨੇ ਸਮਰੱਥਨ ਕੀਤਾ ਸੀ। ਲੋਕ ਸਭਾ 'ਚ ਆਰ. ਐੱਸ. ਪੀ. ਦੇ ਐੱਨ. ਕੇ. ਪ੍ਰੇਮਚੰਦਨ ਵੀ ਇਸ ਵਿਸ਼ੇ ਨੂੰ ਉਠਾ ਚੁੱਕੇ ਹਨ। ਪ੍ਰੇਮਚੰਦਨ ਦਾ ਕਹਿਣਾ ਹੈ ਕਿ ਸਿਫਰਕਾਲ ਦੌਰਾਨ ਕਈ ਮੈਂਬਰ ਆਪਣੇ ਖੇਤਰ ਅਤੇ ਜਨਤਾ ਨਾਲ ਜੁੜੇ ਲੋਕ ਮਹੱਤਵ ਦੇ ਵਿਸ਼ਿਆਂ ਨੂੰ ਚੁੱਕਦੇ ਹਨ ਅਤੇ ਉਮੀਦ ਰੱਖਦੇ ਹਨ ਕਿ ਸਰਕਾਰ ਇਨ੍ਹਾਂ ਬਿੰਦੂਆਂ 'ਤੇ ਧਿਆਨ ਦੇਵੇ ਅਤੇ ਇਨ੍ਹਾਂ ਵਿਸ਼ਿਆਂ 'ਤੇ ਕੀਤੀ ਗਈ ਕਾਰਵਾਈ ਰਾਹੀਂ ਉਨ੍ਹਾਂ ਨੂੰ ਜਾਣੂ ਕਰਵਾਏ ਪਰ ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਹੈ। ਬਸਪਾ ਦੇ ਦਾਨਿਸ਼ ਅਲੀ ਦਾ ਵੀ ਕਹਿਣਾ ਹੈ ਕਿ ਸਰਕਾਰ ਨੂੰ ਸਿਫਰਕਾਲ 'ਚ ਮੈਂਬਰਾਂ ਵੱਲੋਂ ਚੁੱਕੇ ਗਏ ਵਿਸ਼ਿਆਂ 'ਤੇ ਜਵਾਬ ਦੇਣਾ ਚਾਹੀਦਾ ਹੈ। 

ਇਸ ਬਾਰੇ 'ਚ ਪੁੱਛੇ ਜਾਣ 'ਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਹੈ, ''ਹਾਲ ਹੀ ਸਮਾਪਨ ਸੈਂਸ਼ਨ 'ਚ ਲੋਕ ਸਭਾ 'ਚ ਸਿਫਰਕਾਲ 'ਚ ਚੁੱਕੇ ਗਏ ਸਾਰੇ ਵਿਸ਼ਿਆਂ ਨੂੰ ਅੱਗੇ ਦੀ ਕਾਰਵਾਈ ਅਤੇ ਉੱਤਰ ਲਈ ਸੰਬੰਧਿਤ ਮੰਤਰਾਲਿਆਂ ਨੂੰ ਹਵਾਲਾ ਦਿੱਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਸਿਫਰਕਾਲ 'ਚ ਚੁੱਕੇ ਗਏ ਵਿਸ਼ਿਆ ਨੂੰ ਹਵਾਲਾ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਇਹ ਪਹਿਲ ਕੀਤੀ ਗਈ ਹੈ। ਮੈਂਬਰਾਂ ਵੱਲੋ ਚੁੱਕੇ ਗਏ ਮੁੱਦੇ ਸੂਬਿਆਂ ਨਾਲ ਸੰਬੰਧਿਤ ਹੁੰਦੇ ਹਨ ਤਾਂ ਅਜਿਹੇ ਵਿਸ਼ੇ ਵੱਖਰੇ ਹੁੰਦੇ ਹਨ। ਰਾਜ ਸਭਾ 'ਚ ਸਭਾਪਤੀ ਐੱਮ. ਵੈਂਕਿਊ ਨਾਇਡੂ ਨੇ ਵੀ ਸਿਫਰਕਾਲ 'ਚ ਚੁੱਕੇ ਗਏ ਵਿਸ਼ਿਆਂ ਦੇ ਬਾਰੇ 'ਚ ਸ਼ਿਕਾਇਤਾਂ 'ਤੇ ਹਾਲ ਹੀ 'ਚ ਕਿਹਾ ਸੀ ਕਿ ਮੰਤਰੀਆਂ ਨੂੰ ਸਿਫਰਕਾਲ 'ਚ ਚੁੱਕੇ ਗਏ ਵਿਸ਼ਿਆ 'ਤੇ 30 ਦਿਨਾਂ 'ਚ ਜਵਾਬ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਕਾਰਵਾਈ ਦਾ ਪਹਿਲੇ ਘੰਟੇ (11 ਤੋਂ 12 ਵਜੇ) ਨੂੰ ਪ੍ਰਸ਼ਨਕਾਲ ਕਹਿੰਦੇ ਹਨ ਜਦਕਿ ਰਾਜ ਸਭਾ 'ਚ ਕਾਰਵਾਈ ਦੇ ਪਹਿਲੇ ਘੰਟੇ ਨੂੰ ਸਿਫਰਕਾਲ ਕਹਿੰਦੇ ਹਨ। ਪ੍ਰਸ਼ਨਕਾਲ 'ਚ ਸੰਸਦ ਮੈਂਬਰ ਵੱਖ-ਵੱਖ ਸੂਚੀਬੱਧ ਮੁੱਦਿਆਂ 'ਤੇ ਪ੍ਰਸ਼ਨ ਕਰਦੇ ਹਨ ਜਿਸ ਦੀ ਸ਼ੁਰੂਆਤ ਰਾਜ ਸਭਾ 'ਚ 12 ਵਜੇ ਹੁੰਦੀ ਪਰ ਸਿਫਰਕਾਲ 'ਚ ਸੰਸਦ ਮੈਂਬਰ ਬਗੈਰ ਤੈਅ ਪ੍ਰੋਗਰਾਮ ਦੇ ਲੋਕ ਮਹੱਤਵ ਦੇ ਮੁੱਦਿਆਂ ਨੂੰ ਰੱਖਦੇ ਅਤੇ ਵਿਚਾਰ ਵਟਾਂਦਰਾ ਕਰਦੇ ਹਨ।


Iqbalkaur

Content Editor

Related News