ਨੇਤਾਜੀ ਸੁਭਾਸ਼ਚੰਦਰ ਬੋਸ ਦੀ ਰਿਸ਼ਤੇਦਾਰ ਕ੍ਰਿਸ਼ਨਾ ਦਾ ਹੋਇਆ ਦਿਹਾਂਤ

2/22/2020 4:06:57 PM

ਕੋਲਕਾਤਾ— ਉੱਘੇ ਵਿਦਵਾਨ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਭਤੀਜੇ ਸ਼ਿਸ਼ਿਰ ਬੋਸ ਦੀ ਪਤਨੀ ਕ੍ਰਿਸ਼ਨਾ ਬੋਸ ਦਾ ਦਿਲ ਦਾ ਦੌਰਾ ਪੈਣ ਕਾਰਨ ਸ਼ਨੀਵਾਰ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਅਧਿਆਪਕ ਤੋਂ ਰਾਜਨੇਤਾ ਬਣੀ ਕ੍ਰਿਸ਼ਨਾ ਬੋਸ 89 ਸਾਲ ਦੀ ਸੀ ਅਤੇ ਉਮਰ ਸੰਬੰਧੀ ਬੀਮਾਰੀਆਂ ਨਾਲ ਪੀੜਤ ਸੀ। ਕ੍ਰਿਸ਼ਨਾ ਬੋਸ ਦੇ ਦਿਹਾਂਤ ਦੇ ਸਮੇਂ ਉਨ੍ਹਾਂ ਦੇ ਦੋਵੇਂ ਬੇਟੇ ਸੁਗਤ ਅਤੇ ਸੁਮੰਤ ਬਸੁ ਉੱਥੇ ਮੌਜੂਦ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਜਾਦਵਪੁਰ ਚੋਣ ਖੇਤਰ ਤੋਂ ਸਾਬਕਾ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਸੰਸਦ ਮੈਂਬਰ ਬੋਸ ਕੁਝ ਸਮੇਂ ਤੋਂ ਬੀਮਾਰ ਸੀ। ਕ੍ਰਿਸ਼ਨਾ ਦੇ ਬੇਟੇ ਸੁਮੰਤਰਾ ਬੋਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਦੂਜਾ ਸਟ੍ਰੋਕ ਆਇਆ ਸੀ ਅਤੇ ਉਹ ਆਈ.ਸੀ.ਯੂ. 'ਚ ਭਰਤੀ ਸੀ।

ਕ੍ਰਿਸ਼ਨਾ ਬੋਸ ਸਭ ਤੋਂ ਪਹਿਲਾਂ ਸਾਲ 1996 'ਚ ਕਾਂਗਰਸ ਦੇ ਟਿਕਟ 'ਤੇ ਜਾਦਵਪੁਰ ਸੀਟ ਤੋਂ ਲੋਕ ਸਭਾ ਸੰਸਦ ਮੈਂਬਰ ਚੁਣੀ ਗਈ। ਉਸ ਤੋਂ ਬਾਅਦ 1998 ਅਤੇ 1999 'ਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਦੇ ਰੂਪ 'ਚ ਵੀ ਜਿੱਤ ਕੇ ਲੋਕ ਸਭਾ ਪਹੁੰਚੀ। ਉਹ ਨੇਤਾਜੀ ਰਿਸਰਚ ਬਿਊਰੋ ਦੀ ਚੇਅਰਪਰਸਨ ਵੀ ਸੀ। ਬੋਸ ਦੇ 2 ਬੇਟੇ ਸੁਗਾਤਾ ਅਤੇ ਸੁਮੰਤਰਾ ਤੋਂ ਇਲਾਵਾ ਬੇਟੀ ਸ਼ਰਮਿਲਾ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Edited By DIsha