ਵੱਡਾ ਫੈਸਲਾ, ਦਿੱਲੀ ''ਚ ਨਰਸਰੀ ਤੋਂ ਦੂਜੀ ਜਮਾਤ ''ਚ ਪ੍ਰਮੋਟ ਹੋਣਗੇ ਵਿਦਿਆਰਥੀ

2/24/2021 9:43:46 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਦੇ ਇਨਫੈਕਸ਼ਨ ਦਰ ਵਿੱਚ ਕਮੀ ਅਤੇ ਲਾਕਡਾਉਨ ਵਿੱਚ ਛੋਟ ਦੇਸ਼ ਦੇ ਸਕੂਲਾਂ ਨੂੰ ਫਿਰ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਅਜੇ ਵੀ ਕਲਾਸਾਂ ਸਿਰਫ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀਆਂ ਗਈਆਂ ਹਨ। ਫਿਲਹਾਲ ਪ੍ਰਾਇਮਰੀ ਅਤੇ ਮੱਧ ਪੱਧਰੀ ਦੇ ਵਿਦਿਆਰਥੀਆਂ ਲਈ ਸਕੂਲ ਨਹੀਂ ਖੋਲ੍ਹੇ ਗਏ ਹਨ। ਇਸ ਹਾਲਤ ਵਿੱਚ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਜਮਾਤ 3 ਤੋਂ ਜਮਾਤ 8ਵੀਂ ਲਈ ਪੇਨ ਅਤੇ ਪੇਪਰ ਅਸਾਈਨਮੈਂਟ ਨੂੰ ਵਿਸ਼ੇ ਅਨੁਸਾਰ ਅਸਾਈਨਮੈਂਟ ਅਤੇ ਪ੍ਰੋਜੈਕਟ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਨੰਬਰ ਇਸ ਦੇ ਅਧਾਰ 'ਤੇ ਦਿੱਤੇ ਜਾਣਗੇ। 

ਦਿੱਲੀ ਐਜੁਕੇਸ਼ਨ ਡਾਇਰੈਕਟੋਰੇਟ ਮੁਤਾਬਕ ਕੇਜੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੀਤਕਾਲੀਨ ਬ੍ਰੇਕ ਅਤੇ ਅਸਾਈਨਮੈਂਟ ਅਤੇ ਆਨਲਾਈਨ ਵਰਕਸ਼ੀਟ ਦੇ ਆਧਾਰ 'ਤੇ ਗਰੇਡ ਜਾਂ ਅੰਕ ਦਿੱਤੇ ਜਾਣਗੇ। ਜਿਸ ਨੂੰ ਕੋਰੋਨਾ ਵਾਇਰਸ ਕਾਲ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਡਿਜੀਟਲ ਮੋਡ ਜਾਂ ਵਟਸਐਪ ਦੁਆਰਾ ਵਿਅਕਤੀਗਤ ਰੂਪ ਨਾਲ ਸ਼ੇਅਰ ਕੀਤਾ ਜਾਵੇਗਾ। ਵਿਦਿਅਕ ਸੈਸ਼ਨ 2021-22 ਵਿੱਚ ਨਰਸਰੀ  ਦੇ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਦੂਜੀ ਜਮਾਤ ਵਿੱਚ ਪ੍ਰਮੋਟ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor Inder Prajapati