ਵਿਦਿਆਰਥਣਾਂ ਨੇ ''ਛੋਟੀ ਸਕਰਟ'' ਨਾ ਪਾਉਣ ਦੇ ਫਰਮਾਨ ਵਿਰੁੱਧ ਕੀਤਾ ਪ੍ਰਦਰਸ਼ਨ

03/25/2019 9:56:59 AM

ਮੁੰਬਈ— ਮਹਾਰਾਸ਼ਟਰ ਦੇ ਸਰਕਾਰੀ ਜੇ.ਜੇ. ਹਸਪਤਾਲ ਗਰਾਂਟ ਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਨੇ 'ਛੋਟੀ ਸਕਰਟ' ਨਾ ਪਾਉਣ ਅਤੇ ਪ੍ਰੋਗਰਾਮਾਂ ਦੌਰਾਨ ਪੁਰਸ਼ ਸਾਥੀਆਂ ਤੋਂ ਵੱਖ ਬੈਠਣ ਦੇ ਫਰਮਾਨ ਵਿਰੁੱਧ ਐਤਵਾਰ ਨੂੰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਆਦੇਸ਼ ਰਾਹੀਂ ਅਧਿਕਾਰੀ 'ਮੋਰਲ ਪੁਲੀਸਿੰਗ' ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ 21 ਮਾਰਚ ਨੂੰ ਹੋਲੀ ਦੇ ਇਕ ਪ੍ਰੋਗਰਾਮ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ। ਪ੍ਰੋਗਰਾਮ 'ਚ ਮੈਡੀਕਲ ਸੰਸਥਾ ਦੇ ਕੈਂਪਸ 'ਚ ਕੁਝ ਨੌਜਵਾਨਾਂ ਨੇ ਹੰਗਾਮਾ ਕੀਤਾ ਅਤੇ ਗਲਤ ਵਤੀਰਾ ਕੀਤਾ ਸੀ।

ਅਧਿਕਾਰੀਆਂ ਦੇ ਸਰਕੁਲਰ ਵਿਰੁੱਧ ਅਸਹਿਮਤੀ ਜ਼ਾਹਰ ਕਰਦੇ ਹੋਏ ਵਿਦਿਆਰਥੀਆਂ ਨੇ ਐਤਵਾਰ ਨੂੰ ਪੈਰਾਂ ਤੱਕ ਕੱਪੜੇ ਪਾ ਕੇ ਅਤੇ ਆਪਣਾ ਚਿਹਰਾ ਢੱਕ ਕੇ ਪ੍ਰਦਰਸ਼ਨ ਕੀਤਾ। ਇ ਪ੍ਰਦਰਸ਼ਨਕਾਰੀ ਵਿਦਿਆਰਥਣ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਨੇ ਫੇਸਬੁੱਕ ਅਤੇ ਹੋਸਟਲ 'ਚ ਰਹਿਣ ਵਾਲੀਆਂ ਲੜਕੀਆਂ ਦੇ ਵਟਸਐੱਪ ਗਰੁੱਪ 'ਤੇ ਇਨ੍ਹਾਂ ਨਿਰਦੇਸ਼ਾਂ ਨੂੰ ਵਿਸਥਾਰ ਨਾਲ ਦੱਸਣ ਵਾਲੇ ਪੋਸਟ ਸਾਂਝੇ ਕੀਤੇ। ਇਸ ਬਾਰੇ ਸੰਸਥਾ ਦੇ ਡੀਨ ਡਾ. ਅਜੇ ਚੰਦਨਵਾਲੇ ਨੇ ਕਿਹਾ,''ਵਿਦਿਆਰਥਣਾਂ ਤੋਂ ਆਸ ਹੈ ਕਿ ਉਹ ਉੱਚਿਤ ਕੱਪੜੇ ਪਾਉਣ। ਵਿਦਿਆਰਥੀਆਂ ਲਈ ਮੇਰਾ ਇਹੀ ਸੰਦੇਸ਼ ਹੈ। ਹੋਲੀ ਦੇ ਪ੍ਰੋਗਰਾਮ 'ਚ ਕੁਝ ਹੰਗਾਮਾ ਹੋਇਆ ਇਸ ਲਈ ਅਸੀਂ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ।'' ਉਨ੍ਹਾਂ ਨੇ ਕਿਹਾ,''ਜੇਕਰ (ਵਿਦਿਆਰਥੀਆਂ ਨੂੰ) ਨੂੰ ਕੋਈ ਨਾਰਾਜ਼ਗੀ ਹੈ ਤਾਂ ਅਸੀਂ ਉਨ੍ਹਾਂ ਦਾ ਪੱਖ ਸੁਣਾਂਗੇ ਅਤੇ ਸਖਤ ਕਦਮ ਚੁੱਕੇ ਜਾਣਗੇ।''


DIsha

Content Editor

Related News