ਗਾਂਧੀ ਦਾ ਬੁੱਤ ਲਾਏ ਜਾਣ ''ਤੇ ਮੈਨਚੈਸਟਰ ''ਚ ਵਿਦਿਆਰਥੀਆਂ ਵੱਲੋਂ ਵਿਰੋਧ
Thursday, Oct 17, 2019 - 11:28 PM (IST)

ਲੰਡਨ - ਬ੍ਰਿਟੇਨ 'ਚ ਮੈਨਚੈਸਟਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 'ਮੈਨਚੈਸਟਰ ਕੈਥੇਡ੍ਰਲ' ਦੇ ਬਾਹਰ ਰਾਸ਼ਟਰ ਪਿਤਾ ਗਾਂਧੀ ਦਾ ਬੁੱਤ ਲਗਾਏ ਜਾਣ ਦੇ ਪ੍ਰਸਤਾਵ ਖਿਲਾਫ ਇਕ ਅਭਿਆਨ ਸ਼ੁਰੂ ਕੀਤਾ ਹੈ। ਸਥਾਨਕ ਅਧਿਕਾਰੀਆਂ ਨੇ ਗਾਂਧੀ ਦੇ ਬੁੱਤ ਲਾਏ ਜਾਣ ਦੀ ਮਨਜ਼ੂਰੀ ਦਿੱਤੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 'ਗਾਂਧੀ ਮਸਟ ਫਾਲ' ਅਭਿਆਨ ਸ਼ੁਰੂ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਨੇ ਮੈਨਚੈਸਟਰ ਨਗਰ ਪ੍ਰੀਸ਼ਦ ਨੂੰ ਇਕ ਚਿੱਠੀ 'ਚ ਸ਼ਹਿਰ ਦੇ ਵਿਚੋਂ-ਵਿਚ ਮਹਾਤਮਾ ਗਾਂਧੀ ਦਾ 9 ਫੁੱਟ ਉੱਚਾ ਬੁੱਤ ਲਾਏ ਜਾਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਨੂੰ ਆਖਿਆ ਹੈ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਅਫਰੀਕਾ 'ਚ ਬ੍ਰਿਟਿਸ਼ ਸ਼ਾਸਨ ਦੀਆਂ ਕਾਰਵਾਈਆਂ 'ਚ ਗਾਂਧੀ ਦੀ ਸ਼ਮੂਲੀਅਤ ਸੀ। ਚਿੱਠੀ 'ਚ ਆਖਿਆ ਗਿਆ ਹੈ ਕਿ ਗਾਂਧੀ ਨੇ ਅਫਰੀਕੀਆਂ ਨੂੰ, 'ਅਸ਼ੁੱਧ', 'ਅੱਧੇ ਅਧੂਰੇ ਨਿਵਾਸੀ', 'ਜੰਗਲੀ', 'ਗੰਦੇ' ਅਤੇ 'ਪਸ਼ੂਆਂ ਜਿਹੇ' ਦੇ ਰੂਪ 'ਚ ਆਪਣੀਆਂ ਕੁਝ ਟਿੱਪਣੀਆਂ 'ਚ ਜ਼ਿਕਰ ਕੀਤਾ ਸੀ। ਗਾਂਧੀ ਦਾ ਇਹ ਬੁੱਤ ਅਗਲੇ ਮਹੀਨੇ ਲੱਗਣ ਵਾਲਾ ਹੈ ਅਤੇ ਇਸ ਦੇ ਸ਼ਿਲਪਕਾਰ ਰਾਮ ਵੀ ਸੁਤਾਰ ਹਨ। ਸੰਯੋਗ ਨਾਲ ਇਹ ਗਾਂਧੀ ਦੀ 150ਵੀਂ ਵਰਸੀ ਵਾਲਾ ਸਾਲ ਵੀ ਹੈ। ਵਿਦਿਆਰਥੀ ਸੰਘ ਦੀ ਲਿਬਰੇਸ਼ਨ ਅਤੇ ਐਕਸੈੱਸ ਅਧਿਕਾਰੀ ਸਾਰਾ ਖਾਨ ਨੇ ਨਗਰ ਪ੍ਰੀਸ਼ਦ ਤੋਂ ਇਜਾਜ਼ਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਥੇ ਪ੍ਰੀਸ਼ਦ ਦੇ ਬੁਲਾਰੇ ਨੇ ਆਖਿਆ ਕਿ ਗਾਂਧੀ ਦਾ ਬੁੱਤ ਲਗਾਉਣ ਦਾ ਮੁੱਖ ਮਕਸਦ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਉਨ੍ਹਾਂ ਦੇ ਸੰਦੇਸ਼ ਦਾ ਪ੍ਰਸਾਰ ਕਰਨਾ ਹੈ।