ਗਰਮੀ ਤੋਂ ਰਾਹਤ ਲਈ ਅਨੋਖੀ ਪਹਿਲ, 32 ਕਾਲਜਾਂ ਦੇ ਵਿਦਿਆਰਥੀ 200 ਪਿੰਡਾਂ ਲਈ ਤਿਆਰ ਕਰਨਗੇ ਜਲ ਯੋਜਨਾ

Wednesday, Nov 08, 2023 - 12:48 PM (IST)

ਪੁਣੇ- ਮੁੰਬਈ, ਵਿਦਰਭ, ਪੁਣੇ ਅਤੇ ਮਰਾਠਵਾੜਾ ਦੇ 32 ਕਾਲਜਾਂ ਦੇ ਲਗਭਗ 500 ਵਿਦਿਆਰਥੀ ਗਿਆਨ-ਕਾਲਜ-ਗ੍ਰਾਮ ਸਹਿਯੋਗ ਪ੍ਰੋਗਰਾਮ ਦੇ ਅਧੀਨ 2024 ਦੀਆਂ ਗਰਮੀਆਂ ਨੂੰ ਬਣਾਏ ਰੱਖਣ ਲਈ ਜਲ ਯੋਜਨਾ ਤਿਆਰ ਕਰਨ 'ਚ ਮਹਾਰਾਸ਼ਟਰ ਦੇ 200 ਪਿੰਡਾਂ ਦੀ ਮਦਦ ਕਰਨਗੇ। ਇਸ ਪ੍ਰਾਜੈਕਟ ਦੀ ਅਗਵਾਈ ਗੋਖਲੇ ਇੰਸਟੀਚਿਊਟ ਆਫ਼ ਪਾਲੀਟਿਕਸ ਐਂਡ ਇਕੋਨਾਮਿਕਸ (ਜੀ.ਆਈ.ਪੀ.ਈ.) ਵਲੋਂ ਕੀਤੀ ਜਾਂਦੀ ਹੈ, ਜਿਸ 'ਚ ਕਾਲਜ ਦੇ ਵਿਦਿਆਰਥੀਆਂ ਨੂੰ ਮੀਂਹ, ਪਾਣੀ ਸਟੋਰ ਸਮਰੱਥਾ, ਪਾਣੀ ਦੇ ਭਾਫ਼ ਅਤੇ ਖਪਤ ਨੂੰ ਮਾਪਣ ਲਈ ਸਿਖਲਾਈ ਦਿੱਤੀ ਜਾਵੇਗੀ। ਫਿਰ ਉਹ ਹਰੇਕ ਪਿੰਡ ਲਈ ਇਕ ਜਲ ਯੋਜਨਾ ਤਿਆਰ ਕਰਨਗੇ ਅਤੇ ਪਿੰਡ ਵਾਸੀਆਂ ਨੂੰ ਉੱਚਿਤ ਉਪਾਅ ਕਰਨ ਲਈ ਮਾਰਚ ਦੇ ਅੰਤ ਤੱਕ ਪੇਸ਼ ਕਰਨਗੇ। ਜੀ.ਆਈ.ਪੀ.ਈ. ਦੇ ਕੈਲਾਸ ਬਾਵਲੇ ਦੀ ਅਗਵਾਈ ਚ ਧਨੰਜਯਰਾਵ ਗਾਡਗਿਲ ਖੋਜ ਅਤੇ ਵਿਕਾਸ ਕੇਂਦਰ ਨੇ ਕੁਝ ਮਹੀਨੇ ਪਹਿਲਾਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ : 2 ਭੈਣਾਂ ਨੂੰ ਆਪਸ 'ਚ ਹੋਇਆ ਪਿਆਰ, ਪਰਿਵਾਰ ਡਰੋਂ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ

ਇਕ ਗੈਰ-ਸਰਕਾਰੀ ਸੰਗਠਨ ਦੇ ਸਹਿਯੋਗ ਨਾਲ ਇਕ ਵਿਵਸਥਿਤ ਅਤੇ ਜਲ ਪ੍ਰਬੰਧਨ ਅਧਿਐਨ ਜਲ ਮੈਪਿੰਗ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਵਲੇ ਨੇ ਕਿਹਾ,''ਡਾਟਾ ਇਕੱਠੇ ਕਰਨ ਦੀ ਨੈਤਿਕਤਾ ਮਹੱਤਵਪੂਰਨ ਹੈ, ਕਿਉਂਕਿ ਇਹ ਹਮੇਸ਼ਾ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨਿਕ ਕੰਮ ਹੁੰਦਾ ਹੈ। ਅਸੀਂ ਕਾਲਜ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਡਾਟਾ ਇਕੱਠਾ ਕਰਨ ਲਈ ਸਿਖਲਾਈ ਦੇ ਰਹੇ ਹਾਂ। ਯੋਜਨਾ ਦਾ ਲਾਭ ਪਾਣੀ ਦੀ ਉਪਲੱਬਧਤਾ ਤੈਅ ਕਰਨਾ ਹੈ, ਜਿਸ ਨੂੰ ਬੁਨਿਆਦੀ ਢਾਂਚਿਆਂ ਦੀ ਗਿਣਤੀ ਅਤੇ ਆਕਾਰ, ਲਾਗਤ ਅਤੇ ਸਮੇਂ ਨਾਲ ਮਾਪਿਆ ਜਾ ਸਕਦਾ ਹੈ। ਨਹਿਰਾਂ, ਬੰਨ੍ਹਾਂ, ਤਾਲਾਬਾਂ ਨੂੰ ਡੂੰਘਾ ਕਨ ਦਾ ਕੰਮ ਵੀ ਚਿੰਨ੍ਹਿਤ ਕੀਤਾ ਜਾ ਸਕਦਾ ਹੈ। ਜੀ.ਆਈ.ਪੀ.ਈ. ਦੇ ਮਾਹਿਰ ਵਿਦਿਆਰਥੀਆਂ ਲਈ ਕਾਰਜਸ਼ਾਲਾਵਾਂ ਆਯੋਜਿਤ ਕਰਨਗੇ। ਹਰੇਕ ਪਿੰਡ 'ਚ ਇਕ ਜਲ ਕਮੇਟੀ ਹੋਵੇਗੀ, ਜਿਸ 'ਚ 5 ਵਿਦਿਆਰਥੀ, ਕੁਝ ਪਿੰਡ ਵਾਸੀ ਅਤੇ ਔਰਤਾਂ ਸ਼ਾਮਲ ਹੋਣਗੀਆਂ। ਇਹ ਕਮੇਟੀ ਯੋਜਨਾ ਨੂੰ ਲਾਗੂ ਕਰਨ ਲਈ ਜ਼ਿੰਮੇਵਾਰੀ ਹੋਵੇਗੀ। ਹਿਮਾਚਲ ਪ੍ਰਦੇਸ਼ 'ਚ ਜਲ ਸ਼ਕਤੀ ਵਿਭਾਗ ਖੰਡਿਪ ਸਿੰਚਾਈ ਪ੍ਰਾਜੈਕਟ ਦਾ ਨਿਰਮਾਣ ਕਰਨ ਲਈ ਤਿਆਰ ਹੈ, ਜੋ ਲਾਹੌਲ-ਸਪੀਤੀ ਜ਼ਿਲ੍ਹੇ ਦੇ ਲਗਭਗ 2 ਦਰਜਨ ਪਿੰਡਾਂ ਨੂੰ ਸਿੰਚਾਈ ਦਾ ਪ੍ਰਭਾਵੀ ਪ੍ਰਵਾਹ ਪ੍ਰਦਾਨ ਕਰੇਗਾ। ਇਹ ਪ੍ਰਾਜੈਕਟ ਸਮੁੰਦਰ ਤਲ ਤੋਂ 15 ਹਜ਼ਾਰ ਫੁੱਟ ਦੀ ਉੱਚਾਈ ਤੋਂ ਪਾਣੀ ਖਿੱਚੇਗਾ ਅਤੇ ਇਸ ਦੀ ਲੰਬਾਈ 5 ਕਿਲੋਮੀਟਰ ਅਤੇ 470 ਮੀਟਰ ਹੋਵੇਗੀ। ਇਸ ਪ੍ਰਾਜੈਕਟ ਨਾਲ ਖੇਤਰ ਦੇ 1,264 ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਇਸ ਦੀ ਲਾਗਤ ਲਗਭਗ 9.32 ਕਰੋੜ ਰੁਪਏ ਹੋਵੇਗੀ। ਇਸ ਨੂੰ ਇਕ ਰਿਕਾਰਡ ਤੋੜਨ ਵਾਲਾ ਪ੍ਰਾਜੈਕਟ ਮੰਨਿਆ ਜਾਂਦਾ ਹੈ, ਕਿਉਂਕਿ ਇੰਨੀ ਉੱਚਾਈ 'ਤੇ ਦੇਸ਼ 'ਚ ਕੋਈ ਹੋਰ ਸਿੰਚਾਈ ਪ੍ਰਾਜੈਕਟ ਮੌਜੂਦ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News