''ਆਯੁਸ਼ਮਾਨ'' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਇਨ੍ਹਾਂ ਚੀਜ਼ਾਂ ਦਾ ਰੱਖਣਾ ਹੋਵੇਗਾ ਧਿਆਨ
Sunday, Nov 03, 2024 - 04:55 PM (IST)
ਜਲੰਧਰ- ਕੇਂਦਰ ਸਰਕਾਰ ਨੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ABPM-J) ਨਾਲ ਜੋੜ ਕੇ 5 ਲੱਖ ਰੁਪਏ ਤੱਕ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ। ਧਨਤੇਰਸ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਬਜ਼ੁਰਗਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ। ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ ਇਸ ਉਮਰ ਵਰਗ ਦੇ 1,17,129 ਬਜ਼ੁਰਗਾਂ ਨੂੰ ਲਾਭ ਮਿਲੇਗਾ।
ਜ਼ਿਲ੍ਹੇ ਵਿੱਚ ਏਬੀਪੀਐਮ-ਜੇ ਦੇ ਨੋਡਲ ਅਫ਼ਸਰ ਡਾ. ਜੋਤੀ ਸ਼ਰਮਾ ਅਨੁਸਾਰ ਜ਼ਿਲ੍ਹੇ ਦੇ 13 ਸਰਕਾਰੀ ਅਤੇ 60 ਪ੍ਰਾਈਵੇਟ ਹਸਪਤਾਲ ਇਸ ਸਕੀਮ ਤਹਿਤ ਸੂਚੀ ਵਿੱਚ ਸ਼ਾਮਲ ਹਨ। 30 ਅਕਤੂਬਰ ਨੂੰ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ 15 ਬਜ਼ੁਰਗਾਂ ਨੇ ਸਿਵਲ ਹਸਪਤਾਲ ਆ ਕੇ ਆਪਣੇ ਕਾਰਡ ਬਣਵਾਏ। ਕਈ ਬਜ਼ੁਰਗਾਂ ਦੇ ਮੋਬਾਇਲ ਨੰਬਰ ਉਨ੍ਹਾਂ ਦੇ ਆਧਾਰ ਕਾਰਡ ਨਾਲ ਲਿੰਕ ਨਹੀਂ ਹਨ। ਅਜਿਹੇ ਲੋਕਾਂ ਨੂੰ ਪਹਿਲਾਂ ਆਪਣਾ ਫ਼ੋਨ ਨੰਬਰ ਆਧਾਰ ਨਾਲ ਲਿੰਕ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼
ਕਾਰਡ ਇਥੇ ਬਣਾਏ ਜਾਣਗੇ
• ਕਾਰਡ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਬਣਵਾਇਆ ਜਾ ਸਕਦਾ ਹੈ।
ਸਕੀਮ ਤਹਿਤ 60 ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ।
ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਬਣੇ ਨਿੱਜੀ ਸੇਵਾ ਕੇਂਦਰਾਂ ਵਿੱਚ ਵੀ ਆਯੁਸ਼ਮਾਨ ਕਾਰਡ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਕਾਰਡ ਬਣਵਾਉਣ ਲਈ ਜ਼ਰੂਰੀ ਗੱਲਾਂ
• ਕਾਰਡ ਬਣਵਾਉਣ ਲਈ ਬਜ਼ੁਰਗਾਂ ਨੂੰ ਨਿੱਜੀ ਤੌਰ 'ਤੇ ਕੇਂਦਰ ਜਾਣਾ ਪਵੇਗਾ।
• ਬਜ਼ੁਰਗਾਂ ਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਲੈ ਕੇ ਆਉਣਾ ਪਵੇਗਾ।
• ਆਧਾਰ ਕਾਰਡ ਨੂੰ ਮੋਬਾਇਲ ਫ਼ੋਨ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ।
• ਮੋਬਾਇਲ ਫ਼ੋਨ ਜਿਸ ਨਾਲ ਆਧਾਰ ਕਾਰਡ ਲਿੰਕ ਕੀਤਾ ਗਿਆ ਹੋਵੇ, ਨਾਲ ਲੈ ਕੇ ਆਉਣੀ ਜ਼ਰੂਰੀ ਹੈ।
• ਸੇਵਾ ਕੇਂਦਰ ਵਿੱਚ ਆਪਰੇਟਰ https://beneficiary.nha.gov.in/ 'ਤੇ ਬਜ਼ੁਰਗਾਂ ਦਾ ਆਧਾਰ ਕਾਰਡ ਨੰਬਰ ਅਤੇ ਲਿੰਕ ਕੀਤਾ ਮੋਬਾਇਲ ਨੰਬਰ ਭਰੇਗਾ।
• OTP ਭਰਨ ਤੋਂ ਬਾਅਦ ਬਜ਼ੁਰਗਾਂ ਦਾ ਨਾਮ, ਪਤਾ, ਸੂਬਾ ਅਤੇ ਪਰਿਵਾਰ ਦੇ ਵੇਰਵੇ ਭਰੇ ਜਾਣਗੇ।
• ਬਜ਼ੁਰਗਾਂ ਦੀ ਫੋਟੋ ਮੌਕੇ 'ਤੇ ਹੀ ਲਈ ਜਾਵੇਗੀ ਅਤੇ ਤੁਰੰਤ ਕਾਰਡ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਸੜਕ ਹਾਦਸੇ ਦੌਰਾਨ ਪਿਓ-ਪੁੱਤ ਦੀ ਹੋਈ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਕ ਹੋਰ CCTV ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8