ਜਮਾਤ ''ਚੋਂ ਕੱਢੇ ਜਾਣ ਤੋਂ ਬੌਖਲਾਏ ਵਿਦਿਆਰਥੀਆਂ ਨੇ ਸ਼ਰੇਆਮ ਟੀਚਰ ਨੂੰ ਉਤਾਰਿਆ ਮੌਤ ਦੇ ਘਾਟ

09/27/2016 9:34:24 AM

ਨਵੀਂ ਦਿੱਲੀ— ਦਿੱਲੀ ਦੇ ਨਾਂਗਲੋਈ ''ਚ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ 2 ਵਿਦਿਆਰਥੀਆਂ ਨੇ ਆਪਣੀ ਜਮਾਤ ਦੇ ਸਾਥੀਆਂ ਦੇ ਸਾਹਮਣੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਚਾਕੂ ਲੱਗਣ ਨਾਲ ਅਧਿਆਪਕ ਦੀ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ ਅਧਿਆਪਕ ਨੇ ਹਾਜ਼ਰੀ ਘੱਟ ਹੋਣ ਕਾਰਨ ਉਨ੍ਹਾਂ ਦੋਹਾਂ ਵਿਦਿਆਰਥੀਆਂ ''ਚੋਂ ਇਕ ਨੂੰ ਜਮਾਤ ''ਚੋਂ ਕੱਢ ਦਿੱਤਾ ਸੀ। ਜਿਸ ਕਾਰਨ ਆਪਣੇ ਅਧਿਆਪਕ ਤੋਂ ਬਦਲਾ ਲੈਣ ਲਈ ਇਨ੍ਹਾਂ ਬੱਚਿਆਂ ਨੇ ਅਜਿਹੀ ਹਰਕਤ ਕੀਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਬੱਚੇ ਮੌਕੇ ''ਤੇ ਫਰਾਰ ਹੋ ਗਏ ਪਰ ਹੁਣ ਪੁਲਸ ਨੇ ਇਨ੍ਹਾਂ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


Disha

News Editor

Related News