ਓਡੀਸ਼ਾ ਰੇਲ ਹਾਦਸੇ ਮਗਰੋਂ ਸਕੂਲ ''ਚ ਰੱਖੀਆਂ ਲਾਸ਼ਾਂ ਤੋਂ ਡਰੇ ਵਿਦਿਆਰਥੀ, ਸਰਕਾਰ ਨੂੰ ਚੁੱਕਣਾ ਪਿਆ ਇਹ ਕਦਮ

Saturday, Jun 10, 2023 - 05:32 AM (IST)

ਭੁਵਨੇਸ਼ਵਰ (ਏਜੰਸੀ)- ਓਡੀਸ਼ਾ ’ਚ ਟ੍ਰੇਨ ਹਾਦਸੇ ਤੋਂ ਬਾਅਦ ਜਿਸ ਸਕੂਲ ’ਚ ਲਾਸ਼ਾਂ ਰੱਖੀਆਂ ਸਨ, ਉੱਥੇ ਵਿਦਿਆਰਥੀਆਂ ਨੇ ਡਰ ਦੇ ਮਾਰੇ ਆਉਣਾ ਹੀ ਬੰਦ ਕਰ ਦਿੱਤਾ ਸੀ। ਹੁਣ ਮਾਪਿਆਂ ਦੀ ਮੰਗ ’ਤੇ ਸਰਕਾਰ ਨੇ ਉਸ ਸਕੂਲ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਆਜ਼ਾਦੀ ਮਗਰੋਂ ਪਾਕਿਸਤਾਨ ’ਚੋਂ ਗਾਇਬ ਹੋ ਗਏ 18 ਫ਼ੀਸਦੀ ਹਿੰਦੂ, ਹਰ ਸਾਲ ਹਜ਼ਾਰ ਤੋਂ ਵੱਧ ਧੀਆਂ ਅਗਵਾ

ਦੱਸਿਆ ਜਾ ਰਿਹਾ ਹੈ ਕਿ ਸਕੂਲ ਪ੍ਰਬੰਧਨ ਕਮੇਟੀ (ਐੱਸ. ਐੱਮ. ਸੀ.) ਨੇ ਵੀ ਕਿਹਾ ਸੀ ਕਿ ਸਕੂਲ ਦੀ ਇਮਾਰਤ 65 ਸਾਲ ਪੁਰਾਣੀ ਹੈ ਅਤੇ ਸੁਰੱਖਿਅਤ ਨਹੀਂ ਹੈ। ਸ਼ੁੱਕਰਵਾਰ ਨੂੰ ਐੱਸ. ਐੱਮ. ਸੀ. ਦੇ ਮੈਂਬਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ’ਚ ਇਮਾਰਤ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਸ਼ੈਰੀ ਮਾਨ ਨੇ ਕੀਤਾ ਗਾਇਕੀ ਛੱਡਣ ਦਾ ਫ਼ੈਸਲਾ! ਸੋਸ਼ਲ ਮੀਡੀਆ 'ਤੇ ਲਿਖੀਆਂ ਇਹ ਗੱਲਾਂ

ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੁੱਖ ਸਕੱਤਰ ਸਮੇਤ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕਰ ਕੇ ਬਾਹਾਨਗਾ ਹਾਈ ਸਕੂਲ ਦੀ ਇਮਾਰਤ ਦੇ ਮੁੜਨਿਰਮਾਣ ਦੀ ਮਨਜ਼ੂਰੀ ਦਿੱਤੀ ਸੀ। ਸਰਕਾਰ ਦੀ ਹੁਣ ਇਸ ਨੂੰ ਆਦਰਸ਼ ਸਕੂਲ ਬਣਾਉਣ ਦੀ ਯੋਜਨਾ ਹੈ, ਜੋ ਲਾਇਬ੍ਰੇਰੀ, ਵਿਗਿਆਨ ਪ੍ਰਯੋਗਸ਼ਾਲਾ ਅਤੇ ਡਿਜੀਟਲ ਕਲਾਸਾਂ ਸਮੇਤ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News