''9 ਫ਼ੀਸਦੀ ਵਿਦਿਆਰਥੀਆਂ ਨੇ ਮਨ ’ਚ ਆਏ ਖੁਦਕੁਸ਼ੀ ਦੇ ਵਿਚਾਰ'', ਸੁਪਰੀਮ ਕੋਰਟ ਦੀ ਗਠਿਤ ਕਮੇਟੀ ਦਾ ਵੱਡਾ ਖੁਲਾਸਾ
Wednesday, Sep 30, 2026 - 09:27 AM (IST)
ਨਵੀਂ ਦਿੱਲੀ (ਏਜੰਸੀ) - ਉੱਚ ਸਿੱਖਿਆ ਸੰਸਥਾਵਾਂ ਦੇ ਲੱਗਭਗ 15 ਫੀਸਦੀ ਵਿਦਿਆਰਥੀਆਂ ਨੇ ਮੰਨਿਆ ਹੈ ਕਿ ਪਿਛਲੇ 6 ਮਹੀਨਿਆਂ ਵਿਚ ਉਹ ਅਜਿਹੇ ਦੌਰ ਵਿਚੋਂ ਲੰਘੇ, ਜਦੋਂ ਉਨ੍ਹਾਂ ਨੇ ਖੁਦ ਨੂੰ ਬੇਹੱਦ ਪ੍ਰੇਸ਼ਾਨ ਜਾਂ ਤਣਾਅਗ੍ਰਸਤ ਮਹਿਸੂਸ ਕੀਤਾ। ਇਸ ਦੌਰਾਨ 9 ਫੀਸਦੀ ਵਿਦਿਆਰਥੀਆਂ ਨੇ ਆਪਣੇ ਮਨ ਵਿਚ ਖੁਦਕੁਸ਼ੀ ਕਰਨ ਦੇ ਆਉਣ ਵਾਲੇ ਵਿਚਾਰ ਦੀ ਵੀ ਗੱਲ ਕਹੀ ਹੈ। ਵਿਦਿਆਰਥੀਆਂ ਵਿਚ ਖੁਦਕੁਸ਼ੀ ਦੇ ਵਧਦੇ ਮਾਮਲਿਆਂ ਦੇ ਵਿਸ਼ਲੇਸ਼ਣ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਦੇਸ਼-ਪੱਧਰੀ ਸਰਵੇਖਣ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ FDA ਵਲੋਂ ਸੀਲ
ਅਜਿਹੀ ਸੰਭਾਵਨਾ ਹੈ ਕਿ ਇਹ ਸਿੱਟੇ ਉੱਚ ਸਿੱਖਿਆ ਸੰਸਥਾਵਾਂ (ਐੱਚ. ਈ. ਆਈ.) ਵਿਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਗਠਿਤ ਰਾਸ਼ਟਰੀ ਟਾਸਕ ਫੋਰਸ (ਐੱਨ. ਟੀ. ਐੱਫ.) ਦੀ ਅੰਤਿਮ ਰਿਪੋਰਟ ਦਾ ਹਿੱਸਾ ਹੋਣਗੇ। ਇਹ ਰਿਪੋਰਟ 31 ਅਕਤੂਬਰ ਤੱਕ ਸੌਂਪੇ ਜਾਣ ਦੀ ਸੰਭਾਵਨਾ ਹੈ। ਐੱਨ. ਟੀ. ਐੱਫ. ਵੱਲੋਂ ਕੀਤੇ ਗਏ ਵਿਦਿਆਰਥੀ ਸਰਵੇਖਣ ਵਿਚ 2.43 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
