ਪ੍ਰੀਖਿਆ ''ਚੋਂ ਨੰਬਰ ਘੱਟ ਆਏ ਤਾਂ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, 19ਵੀਂ ਮੰਜ਼ਿਲ ਤੋਂ ਮਾਰ''ਤੀ ਛਾਲ
Thursday, Sep 25, 2025 - 05:24 PM (IST)

ਨੈਸ਼ਨਲ ਡੈਸਕ- ਗੁੜਗਾਉਂ ਦੇ ਸੈਕਟਰ 10 ਏਰੀਏ ਦੀ ਇਕ ਸੋਸਾਇਟੀ ’ਚ 10ਵੀਂ ਦੀ ਪ੍ਰੀਖਿਆ ’ਚ ਘੱਟ ਨੰਬਰ ਆਉਣ ’ਤੇ ਵਿਦਿਆਰਥੀ ਨੇ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਯੂ.ਪੀ. ਦੇ ਰਵਿਸ਼ ਕੁਮਾਰ ਗੁੜਗਾਓਂ ਦੇ ਸੈਕਟਰ-10 ਏਰੀਏ ਦੀ ਇਕ ਸੋਸਾਇਟੀ ’ਚ ਰਹਿੰਦਾ ਹੈ।
ਉਹ ਸੈਕਟਰ-15 ਦੀ ਸੁਪਰ ਮਾਰਕੀਟ ’ਚ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਦਾ ਹੈ। ਉਨ੍ਹਾਂ ਦਾ 15 ਸਾਲ ਦਾ ਬੇਟਾ ਆਸ਼ਮਾਨ ਪ੍ਰਾਈਵੇਟ ਸਕੂਲ ’ਚ 10ਵੀਂ ਕਲਾਸ ’ਚ ਪੜ੍ਹਦਾ ਸੀ। ਹਾਲ ਹੀ ’ਚ ਉਸ ਦਾ ਛਿਮਾਹੀ ਪ੍ਰੀਖਿਆ ਦਾ ਨਤੀਜਾ ਆਇਆ ਸੀ ਜਿਸ ’ਚ ਉਸ ਦੇ ਨੰਬਰ ਘੱਟ ਸਨ। ਨੰਬਰ ਘੱਟ ਆਉਣ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ
ਮੰਗਲਵਾਰ ਸ਼ਾਮ ਨੂੰ ਪਿਤਾ ਨੇ ਵੀ ਉਸ ਦੇ ਘੱਟ ਨੰਬਰ ਆਉਣ ਸਬੰਧੀ ਪੁੱਛਿਆ ਸੀ, ਜਿਸ ਨਾਲ ਉਹ ਹੋਰ ਜ਼ਿਆਦਾ ਨਿਰਾਸ਼ ਹੋ ਗਿਆ ਸੀ ਤੇ ਖਾਣਾ ਖਾ ਕੇ ਬਾਹਰ ਨਿਕਲ ਗਿਆ ਅਤੇ ਬਾਅਦ ਵਿਚ ਸਿੱਧਾ ਕਮਰੇ ’ਚ ਚਲਾ ਗਿਆ। ਕੁਝ ਹੀ ਦੇਰ ਬਾਅਦ ਉਸਨੇ ਕਮਰੇ ਦੀ ਬਾਲਕਨੀ ’ਚੋਂ ਬਾਹਰ ਛਾਲ ਮਾਰ ਦਿੱਤੀ।
ਹੇਠਾਂ ਡਿੱਗਣ ਦੀ ਆਵਾਜ ਸੁਣ ਕੇ ਆਸ-ਪਾਸ ਰਹਿਣ ਵਾਲੇ ਲੋਕ ਤੇ ਸਕਿਓਰਟੀ ਗਾਰਡ ਮੌਕੇ ’ਤੇ ਪਹੁੰਚੇ। ਉੱਥੇ ਬੱਚੇ ਦੇ ਪਰਿਵਾਰਕ ਮੈਂਬਰ ਹੇਠਾਂ ਪਹੁੰਚੇ ਤੇ ਜਲਦਬਾਜ਼ੀ ’ਚ ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e