2 ਰੁਪਏ ਕਿਲੋ ਵਿਕਦੀ ਸੀ ਫ਼ਸਲ, ਗੁੱਸੇ ''ਚ ਆਏ ਕਿਸਾਨ ਨੇ ਚੁੱਕ ਲਈ ਡਾਂਗ
Tuesday, Sep 16, 2025 - 12:41 PM (IST)

ਨੈਸ਼ਨਲ ਡੈਸਕ : ਦੇਸ਼ ਭਰ ਵਿਚ ਇਸ ਸਮੇਂ ਮਹਿੰਗਾਈ ਜ਼ੋਰਾਂ ਨਾਲ ਵੱਧ ਰਹੀ ਹੈ। ਬਾਜ਼ਾਰ ਵਿਚ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ, ਚਾਹੇ ਉਹ ਕੋਈ ਵੀ ਹੋਵੇ, ਸਾਰਿਆਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਇਸ ਸਮੇਂ ਭਾਰੀ ਬਰਸਾਤ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਜ਼ਬਰਦਸਤ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਬਹੁਤ ਸਾਰੇ ਕਿਸਾਨ ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ। ਅਜਿਹਾ ਹੀ ਕੁਝ ਬਿਹਾਰ ਵਿਚ ਦੇਖਣ ਨੂੰ ਮਿਲਿਆ, ਜਿਥੇ ਕਿਸਾਨ ਨੇ ਗੁੱਸੇ ਵਿਚ ਆ ਕੇ ਆਪਣੀ ਸਾਰੀ ਫ਼ਸਲ ਡੰਡੇ ਮਾਰ ਕੇ ਖ਼ਰਾਬ ਕਰ ਦਿੱਤੀ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਦੱਸ ਦੇਈਏ ਕਿ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਮਥੂਰਾਪੁਰ ਪਿੰਡ ਵਿਚ ਇਕ ਕਿਸਾਨ ਆਪਣੀ ਪਰਮਲ ਦੀ ਫ਼ਸਲ ਨੂੰ ਮੰਡੀ ਵਿਚ ਵੇਚਣ ਲਈ ਗਿਆ। ਇਸ ਦੌਰਾਨ ਭਾਰੀ ਮਿਹਨਤ ਨਾਲ ਪੈਦਾ ਕੀਤੀ ਗਈ ਉਸ ਦੀ ਪਰਮਲ ਦੀ ਫ਼ਸਲ ਦਾ ਮੁੱਲ ਸਿਰਫ਼ 1-2 ਰੁਪਏ ਕਿਲੋ ਹੀ ਪਿਆ, ਜਿਸ ਨਾਲ ਕਿਸਾਨ ਬਹੁਤ ਨਿਰਾਸ਼ ਹੋ ਗਿਆ। ਉਸ ਨੇ ਮੰਡੀ ਵਿਚ ਆਪਣਾ ਸਾਰਾ ਗੁੱਸਾ ਫ਼ਸਲ 'ਤੇ ਕੱਢ ਦਿੱਤਾ। ਕਿਸਾਨ ਨੇ ਗੁੱਸੇ ਵਿਚ ਡੰਡਾ ਚੁੱਕ ਲਿਆ ਅਤੇ ਮੰਡੀ ਵਿਚ ਪਈ ਆਪਣੀ ਸਾਰੀ ਫ਼ਸਲ ਮਿੱਟੀ ਵਿਚ ਮਿਲਾ ਦਿੱਤਾ।
ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੰਬ! ਕਲਾਸਰੂਮਾਂ ਤੋਂ ਬਾਹਰ ਨਿਕਲ ਘਰਾਂ ਨੂੰ ਦੌੜੇ ਵਿਦਿਆਰਥੀ, ਪਈਆਂ ਭਾਜੜਾਂ
ਇਸ ਦੌਰਾਨ ਮੰਡੀ ਵਿਚ ਆਏ ਲੋਕ ਕਿਸਾਨ ਨੂੰ ਅਜਿਹਾ ਕਰਦੇ ਦੇਖ ਗੱਲ਼ਾਂ ਕਰਨ ਲੱਗੇ ਅਤੇ ਕਈਆਂ ਨੇ ਇਸ ਵੀ ਵੀਡੀਓ ਬਣਾ ਲਈ, ਜੋ ਇਸ ਸਮੇਂ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਮਹਿੰਗਾਈ ਦੌਰਾਨ ਕਿਸਾਨ ਆਖਿਰ ਕਰੇ ਤਾਂ ਕੀ ਕਰੇ? ਇਹ ਘਟਨਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ, ਉਨ੍ਹਾਂ ਦੀ ਉਪਜ ਲਈ ਨਿਰਪੱਖ ਕੀਮਤ ਯਕੀਨੀ ਬਣਾਉਣ ਅਤੇ ਇੱਕ ਹੋਰ ਬਰਾਬਰ ਖੇਤੀਬਾੜੀ ਵਾਤਾਵਰਣ ਪ੍ਰਣਾਲੀ ਸਥਾਪਤ ਕਰਨ ਲਈ ਵਿਆਪਕ ਸੁਧਾਰਾਂ ਦੀ ਤੁਰੰਤ ਲੋੜ ਦੀ ਇੱਕ ਸਪੱਸ਼ਟ ਯਾਦ ਦਿਵਾਉਂਦੀ ਹੈ।
ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।