ਵਿਦਿਆਰਥੀ ਨੇ ਈ-ਮੇਲ ਰਾਹੀਂ ਦਿੱਤੀ ਧਮਕੀ, ''ਮੁੰਬਈ ਯੂਨੀਵਰਸਿਟੀ ਨੂੰ ਬੰਬ ਨਾਲ ਉਡਾ ਦਿਆਂਗਾ''
Saturday, Aug 14, 2021 - 10:24 PM (IST)

ਮੁੰਬਈ - ਮੁੰਬਈ ਵਿੱਚ ਇੱਕ ਵਿਦਿਆਰਥੀ ਨੇ ਈ-ਮੇਲ ਭੇਜ ਕੇ ਧਮਕੀ ਦਿੱਤੀ ਕਿ ਜੇਕਰ ਬੀ.ਏ. ਦਾ ਨਤੀਜਾ ਨਹੀਂ ਐਲਾਨ ਕੀਤਾ ਗਿਆ ਤਾਂ ਉਹ ਯੂਨੀਵਰਸਿਟੀ ਕੈਂਪਸ ਨੂੰ ਬੰਬ ਨਾਲ ਉਡਾ ਦਿਆਂਗਾ। ਈ-ਮੇਲ ਦੇ ਜ਼ਰੀਏ ਧਮਕੀ ਮਿਲਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਈ-ਮੇਲ 9 ਜੁਲਾਈ ਨੂੰ ਭੇਜਿਆ ਗਿਆ ਸੀ। ਹਾਲਾਂਕਿ, ਪੁਲਸ ਜਾਂਚ-ਪੜਤਾਲ ਤੋਂ ਬਾਅਦ ਮੁੰਬਈ ਦੇ ਕਲਿਨਾ ਸਥਿਤ ਮੁੰਬਈ ਯੂਨੀਵਰਸਿਟੀ ਪਰਿਸਰ ਨੂੰ ਉਡਾਉਣ ਦੀ ਧਮਕੀ ਵਾਲੇ ਕਈ ਈ-ਮੇਲ ਭੇਜਣ ਤੋਂ ਬਾਅਦ ਇੱਕ ਵਿਦਿਆਰਥੀ ਨੂੰ ਫੜ ਲਿਆ ਗਿਆ ਅਤੇ ਬਾਅਦ ਵਿੱਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ - ਸਕੂਲ ਖੋਲ੍ਹਣ ਦੀ ਮੰਗ ਲੈ ਕੇ ਸੁਪਰੀਮ ਕੋਰਟ ਪਹੁੰਚਿਆ 12ਵੀਂ ਦਾ ਵਿਦਿਆਰਥੀ
ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਕਤ ਵਿਦਿਆਰਥੀ ਨੇ ਇਸ ਈ-ਮੇਲ ਵਿੱਚ ਬੀ.ਏ., ਬੀ.ਕਾਮ ਅਤੇ ਬੀ.ਐੱਸ.ਸੀ. ਕੋਰਸਾਂ ਦੇ ਨਤੀਜੇ ਜਲਦੀ ਐਲਾਨ ਨਹੀਂ ਕੀਤੇ ਜਾਣ 'ਤੇ ਯੂਨੀਵਰਸਿਟੀ ਪਰਿਸਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਐੱਮ.ਯੂ. ਦੇ ਅਧਿਕਾਰੀਆਂ ਨੇ 9 ਅਤੇ 10 ਜੁਲਾਈ ਨੂੰ ਭੇਜੇ ਗਏ ਇਸ ਮੇਲ ਬਾਰੇ ਬੀ.ਕੇ.ਸੀ. ਪੁਲਸ ਥਾਣੇ ਨਾਲ ਸੰਪਰਕ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਦੋ ਦਿਨਾਂ 'ਚ ਤੀਜਾ ਗ੍ਰਨੇਡ ਹਮਲਾ, CRPF ਦੇ ਕਾਫਿਲੇ 'ਤੇ ਸੁੱਟਿਆ ਬੰਬ, ਇੱਕ ਜਵਾਨ ਜਖ਼ਮੀ
ਅਧਿਕਾਰੀ ਨੇ ਕਿਹਾ, ਅਸੀਂ ਉਸ ਆਈ.ਪੀ. ਐਡਰੈੱਸ ਦਾ ਪਤਾ ਲਗਾਇਆ ਜਿਸ ਨਾਲ ਮੇਲ ਭੇਜੇ ਗਏ ਸਨ ਅਤੇ ਉਸ ਵਿਦਿਆਰਥੀ ਨੂੰ ਫੜਿਆ ਜੋ ਇਸ ਵਿੱਚ ਸ਼ਾਮਲ ਸੀ। ਹਾਲਾਂਕਿ ਮੇਲ ਇੱਕ ਸ਼ਰਾਰਤ ਦਾ ਹਿੱਸਾ ਸਨ ਅਤੇ ਕੁੱਝ ਵੀ ਸ਼ੱਕੀ ਨਹੀਂ ਪਾਇਆ ਗਿਆ ਅਤੇ ਇਸ ਗੱਲ 'ਤੇ ਵੀ ਗੌਰ ਕਰਨ 'ਤੇ ਕਿ ਇਸ ਦਾ ਅਸਰ ਉਸ ਦੇ ਸਿੱਖਿਅਕ ਕਰੀਅਰ 'ਤੇ ਪੈ ਸਕਦਾ ਹੈ, ਅਸੀਂ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।