11 ਸਾਲਾ ਵਿਦਿਆਰਥੀ ਨੂੰ ਟੀਚਰ ਨੇ ਮਾਰਿਆ ਥੱਪੜ, ਮਾਮਲਾ ਦਰਜ
Friday, Jan 17, 2025 - 10:28 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਪੁਲਸ ਨੇ ਇਕ ਸਕੂਲ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕੀਾਤ ਹੈ, ਜਿਸ ਨੇ ਜਮਾਤ ਦੇ ਅੰਦਰ 11 ਸਾਲਾ ਵਿਦਿਆਰਥੀ ਨੂੰ ਥੱਪੜ ਮਾਰਿਆ ਸੀ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ 13 ਜਨਵਰੀ ਨੂੰ ਭਿਵੰਡੀ ਇਲਾਕੇ ਦੇ ਇਕ ਸਕੂਲ 'ਚ ਵਾਪਰੀ।
ਅਧਿਕਾਰੀ ਨੇ ਨਾਬਾਲਗ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਧਿਆਪਕ ਸੈਫ ਇਕਬਾਲ ਅੰਸਾਰੀ ਨੇ ਉਸ ਬੱਚੇ ਨੂੰ ਕੁੱਟਿਆ, ਜਦੋਂ ਉਹ ਕਿਤਾਬ ਲੈਣ ਲਈ ਆਪਣੇ ਸਹਿਪਾਠੀ ਕੋਲ ਗਿਆ ਸੀ। ਭਿਵੰਡੀ ਸ਼ਹਿਰ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਅੰਸਾਰੀ ਖ਼ਿਲਾਫ਼ ਬੁੱਧਵਾਰ ਨੂੰ ਭਾਰਤੀ ਨਿਆਂ ਸੰਹਿਤਾ ਅਤੇ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ)ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8