ਵਿਦਿਆਰਥੀ ਨੇ ਅਧਿਆਪਕਾ ਨੂੰ ਕੀਤਾ ਪ੍ਰਪੋਜ਼, ਮਨ੍ਹਾ ਕਰਨ 'ਤੇ ਮਾਰ ਦਿੱਤੀ ਗੋਲੀ

Monday, May 06, 2024 - 05:19 PM (IST)

ਵਿਦਿਆਰਥੀ ਨੇ ਅਧਿਆਪਕਾ ਨੂੰ ਕੀਤਾ ਪ੍ਰਪੋਜ਼, ਮਨ੍ਹਾ ਕਰਨ 'ਤੇ ਮਾਰ ਦਿੱਤੀ ਗੋਲੀ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਕੋਤਵਾਲੀ ਸ਼ਹਿਰ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਪਾਸੜ ਪਿਆਰ 'ਚ ਪਾਗਲ ਵਿਦਿਆਰਥੀ ਨੇ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ ਸੀ। ਵਿਦਿਆਰਥੀ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਕਲਾਸ 'ਚ ਪੜ੍ਹਾ ਰਹੀ ਸੀ। ਅਧਿਆਪਕਾ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ 33 ਘੰਟਿਆਂ ਬਾਅਦ ਦਮ ਤੋੜ ਦਿੱਤਾ। ਸਰੀਰ 'ਚ ਫਸੀ ਗੋਲੀ ਨਾਲ ਤੜਫ਼ ਰਹੀ ਅਧਿਆਪਕਾ ਡਾਕਟਰ ਤੋਂ ਬਚਾਉਣ ਦੀ ਗੁਹਾਰ ਲਗਾਉਂਦੇ-ਲਗਾਉਂਦੇ 32 ਘੰਟੇ 51 ਮਿੰਟ ਬਾਅਦ ਦਮ ਤੋੜ ਗਈ। ਆਪਰੇਸ਼ਨ ਹੋਣ ਤੋਂ ਬਾਅਦ ਵੀ ਉਸ ਦੇ ਸਰੀਰ 'ਚੋਂ ਗੋਲੀ ਨੂੰ ਕੱਢਿਆ ਨਹੀਂ ਜਾ ਸਕਿਆ। ਅਧਿਆਪਕਾ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਵਿਦਿਆਰਥੀ ਦਾ ਪ੍ਰੋਪਜ਼ ਸਵੀਕਾਰ ਨਹੀਂ ਕੀਤਾ ਸੀ। ਸ਼ੁੱਕਰਵਾਰ ਨੂੰ ਡਾਕਟਰਾਂ ਵਲੋਂ ਅਧਿਆਪਕਾ ਦਾ ਆਪਰੇਸ਼ਨ ਕੀਤਾ ਗਿਆ। ਕਾਫ਼ੀ ਖੂਨ ਵਗਣ ਕਾਰਨ ਉਸ ਨੂੰ ਖੂਨ ਚੜ੍ਹਾਇਆ ਗਿਆ। ਇਲਾਜ ਦੌਰਾਨ ਖੂਨ ਵਗਣਾ ਤਾਂ ਬੰਦ ਹੋ ਗਿਆ ਸੀ ਪਰ ਗੋਲੀ ਨੂੰ ਨਹੀਂ ਕੱਢਿਆ ਜਾ ਸਕਿਆ। ਕਰੀਬ 32 ਘੰਟੇ 51 ਮਿੰਟ ਤੱਕ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। 

ਵਿਦਿਆਰਥੀ ਪ੍ਰਸ਼ਾਂਤ ਕੰਪਿਊਟਰ ਸੈਂਟਰ 'ਚ ਕੋਰਸ ਕਰਨ ਜਾਂਦਾ ਸੀ, ਉਸ ਦਾ ਕੋਰਸ ਸਾਲ 2022 'ਚ ਪੂਰਾ ਹੋ ਗਿਆ। ਇਸ ਦਰਮਿਆਨ ਉਹ ਅਧਿਆਪਕਾ ਨਾਲ ਇਕ ਪਾਸੜ ਪਿਆਰ ਕਰਨ ਲੱਗਾ ਸੀ। ਉਸ ਨੇ ਕਈ ਵਾਰ ਪ੍ਰਪੋਜ਼ ਕੀਤਾ ਪਰ ਹਰ ਵਾਰ ਅਧਿਆਪਕਾ ਮਨ੍ਹਾ ਕਰ ਦਿੰਦੀ ਸੀ। ਜਿਸ ਕਾਰਨ ਉਸ ਨੇ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ। ਉੱਥੇ ਹੀ ਅਧਿਆਪਕਾ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News