ਤਿਰੂਵੱਲੂਰ ''ਚ ਜਵਾਕੜੀ ਨਾਲ ਸ਼ਰਮਨਾਕ ਕਰਤੂਤ ਮਗਰੋਂ ਕਤਲ ! ਵਿਰੋਧੀ ਧਿਰਾਂ ਨੇ ਕੀਤੀ ਨਿੰਦਾ
Monday, Jun 15, 2026 - 03:22 PM (IST)
ਚੇਨਈ- ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਦੇ ਗੁਮੀਦੀਪੁੰਡੀ 'ਚ ਐਤਵਾਰ ਸ਼ਾਮ ਨੂੰ ਸੀਪਕੋਟ ਇੰਡਸਟ੍ਰੀਅਲ ਐਸਟੇਟ ਨੇੜੇ ਸਾਢੇ 3 ਸਾਲਾ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਉਸ ਦੀ ਮੌਤ 'ਤੇ ਵਿਰੋਧੀ ਧਿਰਾਂ ਨੇ ਨਿੰਦਾ ਕੀਤੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤਾ ਝਾੜੀਆਂ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲੈ ਗਈ, ਜਿੱਥੇ ਸੋਮਵਾਰ ਸਵੇਰੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕੁੜੀ ਦੇ ਮਾਤਾ-ਪਿਤਾ ਅਤੇ ਸਥਾਨਕ ਲੋਕਾਂ ਨੇ ਰਾਤ ਭਰ ਵਿਰੋਧ ਪ੍ਰਦਰਸ਼ਨ ਕੀਤਾ, ਜੋ ਅੱਜ ਸਵੇਰ ਤੱਕ ਜਾਰੀ ਰਿਹਾ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਗੱਲਬਾਤ ਕੀਤੀ। ਮੁੱਖ ਵਿਰੋਧੀ ਪਾਰਟੀ ਦਰਮੁਕ, ਅੰਨਾਦਰਮੁਕ ਅਤੇ ਪੀਐੱਮਕੇ ਸਮੇਤ ਕਈ ਪਾਰਟੀਆਂ ਦੇ ਨੇਤਾਵਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਠੋਸ ਕਦਮ ਨਾ ਚੁੱਕਣ ਲਈ ਸੱਤਾਧਾਰੀ ਤਮਿਲਾਗਾ ਵੇਟ੍ਰੀ ਕੜਗਮ (ਟੀਵੀਕੇ) ਨੂੰ ਜਿੰਮੇਵਾਰ ਠਹਿਰਾਇਆ।
ਦਰਮੁਕ ਦੀ ਲੋਕ ਸਭਾ ਸੰਸਦ ਮੈਂਬਰ ਅਤੇ ਡਿਪਟੀ ਜਨਰਲ ਕਨੀਮੋਝੀ ਨੇ ਕਿਹਾ ਕਿ ਇਹ ਖ਼ਬਰ ਸੁਣ ਕੇ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਕਿਹਾ,''ਗੁਮੀਦੀਪੋਂਡੀ 'ਚ ਇਕ ਤਿੰਨ ਸਾਲਾ ਕੁੜੀ ਨਾਲ ਜਿਨਸੀ ਸ਼ੋਸ਼ਣ ਕੀਤੇ ਜਾਣ ਅਤੇ ਉਸ ਨੂੰ ਝਾੜੀਆਂ 'ਚ ਸੁੱਟੇ ਜਾਣ ਦੀ ਖ਼ਬਰ ਸੁਣ ਕੇ ਹੈਰਾਨ ਰਹਿ ਗਈ ਹਾਂ। ਇਹ ਘਟਨਾ ਦਿਲ ਨੂੰ ਝੰਜੋੜ ਦੇਣ ਵਾਲੀ ਹੈ।'' ਕਨੀਮੋਝੀ ਨੇ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ,''ਸਾਰੀਆਂ ਔਰਤਾਂ, ਕਿਰਪਾ ਆਪਣਾ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ। ਇਸ ਸੂਬੇ ਦਾ ਸ਼ਾਸਨ ਇੰਝ ਚਲਾਇਆ ਜਾ ਰਿਹਾ ਹੈ ਕਿ ਸ਼ੱਕ ਹੋਣ ਲੱਗਦਾ ਹੈ ਕਿ ਕੀ ਇੱਥੇ ਕੋਈ ਸਰਕਾਰ ਹੈ ਵੀ ਜਾਂ ਨਹੀਂ।'' ਉਨ੍ਹਾਂ ਪੁੱਛਿਆ,"ਜਨਤਾ ਉਨ੍ਹਾਂ ਲੋਕਾਂ ਦੇ ਸ਼ਾਸਨ ਹੇਠ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਹੋਰ ਕੀ ਕਰ ਸਕਦੀ ਹੈ ਜੋ ਜ਼ਿੰਮੇਵਾਰੀ ਸ਼ਬਦ ਦਾ ਅਰਥ ਵੀ ਨਹੀਂ ਜਾਣਦੇ?" ਵਿਰੋਧੀ ਧਿਰ ਦੇ ਨੇਤਾ ਉਧਯਨਿਧੀ ਸਟਾਲਿਨ ਨੇ ਇਸ ਘਟਨਾ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਲਗਭਗ ਰੋਜ਼ਾਨਾ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਵੋਟਾਂ ਹਾਸਲ ਕਰਨ ਲਈ ਬੱਚਿਆਂ ਦੀ ਵਰਤੋਂ ਕਰਨ ਤੋਂ ਬਾਅਦ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਟਾਲਿਨ ਨੇ ਕਿਹਾ ਕਿ ਮੁੱਖ ਮੰਤਰੀ ਜੋਸਫ਼ ਸੀ. ਵਿਜੇ ਵੱਲੋਂ ਅਹੁਦਾ ਸੰਭਾਲਣ ਦੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ, ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਹ ਤੇਜ਼ੀ ਨਾਲ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਖਰੀਦ ਰਹੇ ਸਨ, ਉਸੇ ਤਰ੍ਹਾਂ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਵੱਲ ਵੀ ਕੁਝ ਧਿਆਨ ਦੇਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
