30 ਰੁਪਏ ਨੂੰ ਲੈ ਕੇ ਪਿਆ ਬਖੇੜਾ, ਦੋਸਤਾਂ ਨੇ 11ਵੀਂ 'ਚ ਪੜ੍ਹਦੇ ਦੋਸਤ ਨੂੰ ਦਿੱਤੀ ਬੇਰਹਿਮ ਮੌਤ

Saturday, Sep 30, 2023 - 11:42 AM (IST)

30 ਰੁਪਏ ਨੂੰ ਲੈ ਕੇ ਪਿਆ ਬਖੇੜਾ, ਦੋਸਤਾਂ ਨੇ 11ਵੀਂ 'ਚ ਪੜ੍ਹਦੇ ਦੋਸਤ ਨੂੰ ਦਿੱਤੀ ਬੇਰਹਿਮ ਮੌਤ

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਥਾਣਾ ਖੇਤਰ ਦੇ ਇਕ ਪਿੰਡ ਵਿਚ ਸਿਰਫ਼ 30 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ 'ਚ 11ਵੀਂ ਜਮਾਤ ਦੇ ਇਕ ਵਿਦਿਆਰਥੀ ਦਾ ਉਸ ਦੇ ਦੋਸਤਾਂ ਨੇ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੜੌਤ ਥਾਣੇ ਦੇ SHO ਦੇਵੇਸ਼ ਕੁਮਾਰ ਸਿੰਘ ਨੇ ਦੱਸਿਆ ਕਿ KHR ਇੰਟਰ ਕਾਲਜ ਦੇ ਵਿਦਿਆਰਥੀ 17 ਸਾਲਾ ਰਿਤਿਕ ਦਾ ਸ਼ੁੱਕਰਵਾਰ ਰਾਤ ਕਰੀਬ 9 ਵਜੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਬਿਖਲਦੇ ਰਹਿ ਗਏ ਮਾਸੂਮ

PunjabKesari

ਪੁਲਸ ਮੁਤਾਬਕ ਵਿਦਿਆਰਥੀ ਦਾ ਕਤਲ 30 ਰੁਪਏ ਦੇ ਲੈਣ-ਦੇਣ ਕਰ ਕੇ ਕੀਤਾ ਗਿਆ। ਪਰਿਵਾਰ ਵਾਲਿਆਂ ਵਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 9 ਵਜੇ ਰਿਤਿਕ ਦਾ ਪਿੰਡ ਦੇ ਹੀ ਤਿੰਨ ਨੌਜਵਾਨਾਂ ਨਾਲ 30 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋਇਆ ਅਤੇ ਗੱਲ ਇੰਨੀ ਵਧ ਗਈ ਕਿ ਮੁਲਜ਼ਮਾਂ ਨੇ ਮਿਲ ਕੇ ਰਿਤਿਕ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। SHO ਦੇਵੇਸ਼ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਵਿਕਾਸ, ਰਾਜੀਵ ਸਮੇਤ ਤਿੰਨ ਖ਼ਿਲਾਫ਼ ਕਤਲ ਦੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। SHO ਮੁਤਾਬਕ ਕਤਲ ਕਿਵੇਂ ਕੀਤਾ ਗਿਆ, ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਹੀ ਲੱਗ ਸਕੇਗਾ। ਮਾਮਲੇ ਵਿਚ FIR ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ

PunjabKesari

ਜਾਣਕਾਰੀ ਮੁਤਾਬਕ ਰਿਤਿਕ (17) ਪੁੱਤਰ ਸੋਹਨਵੀਰ ਕਸ਼ਯਪ ਵਾਸੀ ਪਿੰਡ ਰਾਜਪੁਰ ਖਾਮਪੁਰ ਇਸੇ ਪਿੰਡ ਦੇ KHR ਇੰਟਰ ਕਾਲਜ 'ਚ 11ਵੀਂ ਜਮਾਤ 'ਚ ਪੜ੍ਹਦਾ ਸੀ। ਉਸ ਦੇ ਪਿੰਡ ਦੇ ਆਕਾਸ਼ ਸਿਰ ਕਰੀਬ 30 ਰੁਪਏ ਉਧਾਰ ਸਨ।  ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਰਿਤਿਕ ਆਪਣੇ 30 ਰੁਪਏ ਲੈਣ ਆਕਾਸ਼ ਦੇ ਚਾਚੇ ਦੀ ਦੁਕਾਨ 'ਤੇ ਗਿਆ ਸੀ। ਆਕਾਸ਼ ਵੀ ਦੁਕਾਨ 'ਤੇ ਮੌਜੂਦ ਸੀ। ਇਸ ਗੱਲ ਨੂੰ ਲੈ ਕੇ ਰਿਤਿਕ ਅਤੇ ਆਕਾਸ਼ ਵਿਚਾਲੇ ਲੜਾਈ ਹੋ ਗਈ ਸੀ। ਆਕਾਸ਼ ਨੇ ਆਪਣੇ ਚਾਚੇ ਸਮੇਤ ਕਈ ਲੋਕਾਂ ਨਾਲ ਮਿਲ ਕੇ ਰਿਤਿਕ ਦੀ ਕੁੱਟਮਾਰ ਕੀਤੀ ਅਤੇ ਗਲ਼ ਘੁੱਟ ਦਿੱਤਾ, ਜਿਸ ਤੋਂ ਬਾਅਦ ਰਿਤਿਕ ਸੜਕ 'ਤੇ ਡਿੱਗ ਪਿਆ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਰਿਤਿਕ ਦੇ ਘਰ ਮਾਤਮ ਛਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News