ਲਾਅ ਦੀ ਵਿਦਿਆਰਥਣ ਨਾਲ ਗੈਂਗਰੇਪ, ਸਾਰੇ 12 ਦੋਸ਼ੀ ਗ੍ਰਿਫਤਾਰ

Friday, Nov 29, 2019 - 01:29 PM (IST)

ਲਾਅ ਦੀ ਵਿਦਿਆਰਥਣ ਨਾਲ ਗੈਂਗਰੇਪ, ਸਾਰੇ 12 ਦੋਸ਼ੀ ਗ੍ਰਿਫਤਾਰ

ਰਾਂਚੀ— ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਮੰਗਲਵਾਰ ਸ਼ਾਮ ਲਾਅ (ਕਾਨੂੰਨ) ਦੀ ਇਕ ਵਿਦਿਆਰਥਣ ਨੂੰ ਅਗਵਾ ਕਰ ਕੇ ਉਸ ਨਾਲ 12 ਲੋਕਾਂ ਵਲੋਂ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸਾਰੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣੇ ਅਪਰਾਧ ਕਬੂਲ ਕਰ ਲਿਆ ਹੈ। ਜਾਣਕਾਰੀ ਅਨੁਸਾਰ 25 ਸਾਲਾ ਕੁੜੀ ਸੰਗ੍ਰਾਮਪੁਰ ਪਿੰਡ ਦੇ ਬੱਸ ਸਟਾਪ 'ਤੇ ਆਪਣੇ ਦੋਸਤ ਨਾਲ ਫੋਨ 'ਤੇ ਗੱਲਬਾਤ ਕਰ ਰਹੀ ਸੀ। ਇਸੇ ਦੌਰਾਨ 2 ਨੌਜਵਾਨ ਉੱਥੇ ਪੁੱਜੇ ਅਤੇ ਬੰਦੂਕ ਦੀ ਨੌਕ 'ਤੇ ਕੁੜੀ ਨੂੰ ਅਗਵਾ ਕਰ ਲਿਆ। ਕੁਝ ਦੂਰ ਜਾਣ ਤੋਂ ਬਾਅਦ ਉਨ੍ਹਾਂ ਦੀ ਗੱਡੀ ਦਾ ਪੈਟਰੋਲ ਖਤਮ ਹੋ ਗਿਆ। ਫਿਰ ਦੋਹਾਂ ਨੇ ਆਪਣੇ ਕੁਝ ਦੋਸਤਾਂ ਨੂੰ ਕਾਰ ਲਿਆਉਣ ਲਈ ਕਿਹਾ। ਦੋਸ਼ੀ ਕਾਰ 'ਤੇ ਕੁੜੀ ਨੂੰ ਇਕ ਇੱਟ-ਭੱਠੇ 'ਤੇ ਲੈ ਗਏ ਅਤੇ ਉੱਥੇ ਉਸ ਨਾਲ ਰੇਪ ਕੀਤਾ।

ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀਆਂ ਨੇ ਆਪਣੇ ਕੁਝ ਹੋਰ ਦੋਸਤਾਂ ਨੂੰ ਫੋਨ ਕਰ ਕੇ ਮੌਕੇ 'ਤੇ ਬੁਲਾ ਲਿਆ। ਫਿਰ ਉਨ੍ਹਾਂ ਨੇ ਉਸ ਨਾਲ ਰੇਪ ਕੀਤਾ। ਕੁੜੀ ਗੰਭੀਰ ਹਾਲਤ 'ਚ ਕਿਸੇ ਤਰ੍ਹਾਂ ਪੁਲਸ ਥਾਣੇ ਪੁੱਜੀ ਅਤੇ ਸ਼ਿਕਾਇਤ ਦਰਜ ਕਰਵਾਈ। ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਪੁਲਸ ਐਕਸ਼ਨ 'ਚ ਆਈ ਅਤੇ ਮਾਮਲੇ 'ਚ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲਸ ਨੇ ਅਪਰਾਧ 'ਚ ਇਸਤੇਮਾਲ ਕੀਤੇ ਗਏ 2 ਦੇਸੀ ਪਿਸਤੌਲ, ਤਿੰਨ ਬੁਲੇਟ, ਕਾਰ ਅਤੇ ਬਾਈਕ ਵੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਪ੍ਰਦੇਸ਼ 'ਚ ਪਹਿਲੇ ਗੇੜ ਦੀਆਂ ਚੋਣਾਂ ਦੇ ਮੱਦੇਨਜ਼ਰ ਰਾਂਚੀ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਪ੍ਰਦੇਸ਼ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕ ਰਹੀਆਂ ਹਨ। ਦੱਸਿਆ ਗਿਆ ਹੈ ਕਿ ਦੋਸ਼ੀਆਂ ਨੇ ਜਿੱਥੋਂ ਕੁੜੀ ਨੂੰ ਅਗਵਾ ਕੀਤਾ ਸੀ, ਉਹ ਮੁੱਖ ਮੰਤਰੀ ਰਿਹਾਇਸ਼ ਤੋਂ 8 ਕਿਲੋਮੀਟਰ ਦੂਰ ਸੀ। ਵਾਰਦਾਤ ਵਾਲੀ ਜਗ੍ਹਾ ਤੋਂ ਪੁਲਸ ਲਾਈਨ ਵੀ ਕਾਫ਼ੀ ਨੇੜੇ ਹੈ।


author

DIsha

Content Editor

Related News