ਪੁਲਸ ਤੋਂ ਤੰਗ ਆ ਕੇ BSC ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ ! ਹੁਣ 3 ਮੁਲਾਜ਼ਮਾਂ ''ਤੇ ਡਿੱਗੀ ਗਾਜ

Wednesday, Apr 29, 2026 - 02:28 PM (IST)

ਪੁਲਸ ਤੋਂ ਤੰਗ ਆ ਕੇ BSC ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ ! ਹੁਣ 3 ਮੁਲਾਜ਼ਮਾਂ ''ਤੇ ਡਿੱਗੀ ਗਾਜ

ਨੈਸ਼ਨਲ ਡੈਸਕ- ਦੇਸ਼ ਦੇ ਦੱਖਣੀ ਸੂਬੇ ਕਰਨਾਟਕ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਧਾਰਵਾੜ ਵਿਖੇ ਇੱਕ ਨਿੱਜੀ ਕਾਲਜ ਦੇ ਬੀ.ਐੱਸ.ਸੀ. ਦੇ ਵਿਦਿਆਰਥੀ ਨੇ ਪੁਲਸ ਪ੍ਰਸ਼ਾਸਨ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਦੇ ਪਰਿਵਾਰ ਵੱਲੋਂ ਪੁਲਸ 'ਤੇ ਪ੍ਰੇਸ਼ਾਨ ਕਰਨ ਅਤੇ ਰਿਸ਼ਵਤ ਮੰਗਣ ਦੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਤਿੰਨ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

19 ਸਾਲਾ ਆਦਿਤਿਆ ਮਿਆਗੇਰੀ ਬਾਗਲਕੋਟ ਜ਼ਿਲ੍ਹੇ ਦੇ ਬੇਲੂਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਧਾਰਵਾੜ ਵਿੱਚ ਕਿਰਾਏ ਦੇ ਮਕਾਨ 'ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। 25 ਅਪ੍ਰੈਲ ਨੂੰ ਵਿਦਿਆਗਿਰੀ ਪੁਲਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ 18 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਵਿੱਚ ਆਦਿਤਿਆ ਵੀ ਸ਼ਾਮਲ ਸੀ। ਮਾਮਲੇ ਦੀ ਜਾਂਚ ਦੌਰਾਨ 10 ਵਿਦਿਆਰਥੀਆਂ ਦੀ ਡਰੱਗ ਰਿਪੋਰਟ ਨੈਗੇਟਿਵ ਆਈ ਤੇ ਆਦਿਤਿਆ ਵੀ ਉਨ੍ਹਾਂ ਨਿਰਦੋਸ਼ ਵਿਦਿਆਰਥੀਆਂ ਵਿੱਚੋਂ ਇੱਕ ਸੀ।

ਆਦਿਤਿਆ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਆਦਿਤਿਆ ਨੇ ਨਸ਼ਾ ਨਹੀਂ ਕੀਤਾ ਸੀ, ਇਸ ਦੀ ਪੁਸ਼ਟੀ ਦੇ ਬਾਵਜੂਦ ਪੁਲਸ ਨੇ ਮਾਮਲਾ ਰਫ਼ਾ-ਦਫ਼ਾ ਕਰਨ ਲਈ 2,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਪੁਲਸ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਉਸ ਦਾ ਕਰੀਅਰ ਬਰਬਾਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- 16 ਕਸਬਿਆਂ ਤੇ ਸੈਂਕੜੇ ਪਿੰਡਾਂ ਨੂੰ ਤੁਰੰਤ ਖਾਲੀ ਕਰ ਦੇਣ ਲੋਕ ! ਹਮਲੇ ਦੇ ਖ਼ਦਸ਼ੇ ਵਿਚਾਲੇ ਲਿਬਨਾਨ 'ਚ ਅਲਰਟ

ਆਦਿਤਿਆ ਨੇ ਆਪਣੀ ਮਾਂ ਨੂੰ ਫ਼ੋਨ ਕਰਕੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ, ਪਰ ਗਰੀਬ ਪਰਿਵਾਰ ਤੁਰੰਤ ਪੈਸੇ ਨਹੀਂ ਭੇਜ ਸਕਿਆ। ਪੁਲਸ ਦੇ ਡਰ ਅਤੇ ਬੇਇੱਜ਼ਤੀ ਦੇ ਕਾਰਨ ਉਸ ਨੇ ਸੋਮਵਾਰ ਰਾਤ ਨੂੰ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।

ਪੁਲਸ ਕਮਿਸ਼ਨਰ ਐੱਨ. ਸ਼ਸ਼ੀ ਕੁਮਾਰ ਨੇ ਦੱਸਿਆ ਕਿ ਵਿਦਿਆਗਿਰੀ ਥਾਣੇ ਵਿੱਚ ਆਦਿਤਿਆ ਦੀ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁੱਢਲੀ ਜਾਂਚ ਤੋਂ ਬਾਅਦ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਦੋਸ਼ੀ ਪੁਲਸ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਲਿਫਾਫਿਆਂ 'ਚ LPG ! ਪਾਕਿਸਤਾਨ 'ਚ ਹੋਇਆ ਬੁਰਾ ਹਾਲ, 'ਤੁਰਦੇ-ਫਿਰਦੇ' ਬੰਬ ਬਣ ਗਏ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News