30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ ਡੂੰਘਾ ਸਦਮਾ

Monday, Jun 15, 2026 - 02:09 PM (IST)

30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ ਡੂੰਘਾ ਸਦਮਾ

ਐਂਟਰਟੇਨਮੈਂਟ ਡੈਸਕ- ਅਦਾਕਾਰਾ ਸੰਚਿਤਾ ਉਗਾਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 30 ਸਾਲਾ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਰਿਪੋਰਟ ਮੁਤਾਬਕ ਅਦਾਕਾਰਾ ਨੇ ਨਾਲਾਸੋਪਾਰਾ ਈਸਟ ਦੇ ਅਚੋਲੇ ਪਿੰਡ ਵਿਚ ਸਾਈ ਸੰਤੋਸ਼ੀ ਬਿਲਡਿੰਗ ਸਥਿਤ ਆਪਣੇ ਘਰ ਵਿੱਚ ਖੁਦਕੁਸ਼ੀ ਕੀਤੀ ਹੈ। ਇਹ ਘਟਨਾ 14 ਜੂਨ ਨੂੰ ਸ਼ਾਮ 7 ਵਜੋਂ ਤੋਂ 7:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਇੰਸਪੈਕਟਰ ਵਿਨੋਦ ਬਾਗ ਮੁਤਾਬਕ ਸਚਿੰਤਾ ਨੇ ਖੁਦ ਨੂੰ ਆਪਣੇ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਫਿਰ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਿਹਾ ਕਿ ਘਟਨਾ ਦੇ ਪਿੱਛੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: 'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ ਦੇ'ਤਾ ਵੱਡਾ ਬਿਆਨ

PunjabKesari

ਦੱਸ ਦੇਈਏ ਕਿ ਸੰਚਿਤਾ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ। ਉਹ ਹਿੱਟ ਡੇਲੀ ਸੋਪ ਕੁਮਕੁਮ ਭਾਗਿਆ, ਸਾਜਨ ਘਰ, ਦਿਲਵਾਲੀ ਦੁਲਹਾ ਲੇ ਜਾਏਗੀ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' ਵਿੱਚ ਵੀ ਨਜ਼ਰ ਆ ਚੁੱਕੀ ਸੀ। ਸੰਚਿਤਾ ਦੇ ਅਚਾਨਕ ਦਿਹਾਂਤ ਦੀ ਖਬਰ ਨਾਲ ਮਨੋਰੰਜਨ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਪਈ, ਕਿਉਂਕਿ ਅਦਾਕਾਰਾ ਦੀ ਮੌਤ ਦੀ ਖਬਰ ਆਉਣ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਸੰਚਿਤਾ ਇੰਸਟਾਗ੍ਰਾਮ 'ਤੇ ਐਕਟਿਵ ਸੀ। 

PunjabKesari

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ 'ਚ 5 ਹੋਰ ਦੀ ਗਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News