ਜੇ. ਈ. ਈ. ਦੇ ਵਿਦਿਆਰਥੀ ਦੀ ਨੌਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ
Friday, Nov 21, 2025 - 10:46 PM (IST)
ਕੋਟਾ (ਰਾਜਸਥਾਨ), (ਭਾਸ਼ਾ)- ਭੋਪਾਲ ਦੇ ਇਕ 17 ਸਾਲਾ ਵਿਦਿਆਰਥੀ ਜੋ ਕੋਟਾ ’ਚ ਜੇ. ਈ. ਈ. ਦੀ ਤਿਆਰੀ ਕਰ ਰਿਹਾ ਸੀ, ਦੀ ਸ਼ੁੱਕਰਵਾਰ ਦੁਪਹਿਰ ਇਕ ਬਹੁ-ਮੰਜ਼ਿਲਾ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਈਸ਼ਾਨ ਪਾਲੀਵਾਲ ਵਜੋਂ ਹੋਈ ਹੈ। ਉਹ ਸ਼ਹਿਰ ਦੇ ਜਵਾਹਰ ਨਗਰ ਥਾਣਾ ਖੇਤਰ ’ਚ ਆਪਣੀ ਮਾਂ ਨਾਲ ਰਹਿੰਦਾ ਸੀ। ਡੀ. ਐੱਸ. ਪੀ. ਯੋਗੇਸ਼ ਸ਼ਰਮਾ ਨੇ ਕਿਹਾ ਕਿ ਈਸ਼ਾਨ ਇਮਾਰਤ ਦੀ ਬਾਲਕੋਨੀ ਤੋਂ ਡਿੱਗ ਗਿਆ । ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਮੌਤ ਹਾਦਸਾ ਹੈ ਜਾਂ ਖੁਦਕੁਸ਼ੀ?
