ਵਿਦਿਆਰਥੀ ਨਾਲ ਕੁੱਟਮਾਰ, ਉਤਾਰ ਦਿੱਤੀ ਪੱਗੜੀ

Monday, Sep 23, 2024 - 06:18 PM (IST)

ਵਿਦਿਆਰਥੀ ਨਾਲ ਕੁੱਟਮਾਰ, ਉਤਾਰ ਦਿੱਤੀ ਪੱਗੜੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਇਕ ਕਾਲਜ 'ਚ ਵਿਦਿਆਰਥੀਆਂ ਦੇ 2 ਸਮੂਹਾਂ ਦਰਮਿਆਨ ਝੜਪ 'ਚ ਇਕ ਸਿੱਖ ਵਿਦਿਆਰਥੀ ਨਾਲ ਕੁੱਟਮਾਰ ਤੋਂ ਬਾਅਦ ਉਸ ਦੀ ਪੱਗੜੀ ਉਤਾਰ ਦਿੱਤੀ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਸ਼ਨੀਵਾਰ ਨੂੰ ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਸ੍ਰੀ ਤੇਗ ਬਹਾਦਰ ਖਾਲਸਾ ਕਾਲਜ 'ਚ ਹੋਈ, ਜਿੱਥੇ 27 ਸਤੰਬਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (ਡੂਸੂ) ਦੀਆਂ ਚੋਣਾਂ ਹੋਣੀਆਂ ਹਨ। ਘਟਨਾ ਦੇ ਵੀਡੀਓ 'ਚ ਲਾਲ ਪੱਗੜੀ ਪਹਿਨੇ ਇਕ ਵਿਦਿਆਰਥੀਆਂ ਨੂੰ ਘੜੀਸਿਆ ਜਾ ਰਿਹਾ ਹੈ ਅਤੇ ਉਸ ਦੀ ਪੱਗੜੀ ਦੇ ਜ਼ਮੀਨ 'ਤੇ ਡਿੱਗਣ ਤੱਕ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। 

 

This video is coming from Sri Guru Tegh Bahadur Sahib Khalsa College Delhi , in which a Sikh Boy was brutally beaten up just because he was going to file his nomination for Union Election even his Turban was taken out . I demand strict action against the culprits #Sikhi #beadbipic.twitter.com/XBlcPdzg0H

— Farmer - Adv Vasu Kukreja (@AdvVasukukreja) September 22, 2024

ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਮੌਰਿਸ ਨਗਰ ਥਾਣੇ 'ਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਅਨੁਸਾਰ, ਦੂਜੇ ਸਾਲ ਦੇ ਵਿਦਿਆਰਥੀ ਪਵਿੱਤਰ ਸਿੰਘ ਗੁਜਰਾਲ ਨੇ ਦੱਸਿਆ ਕਿ ਡੂਸੂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਉਸ 'ਤੇ ਹਮਲਾ ਕੀਤਾ ਗਿਆ। ਸਿੰਘ ਨੇ ਐੱਫ.ਆਈ.ਆਰ. 'ਚ ਕਿਹਾ,''ਉਨ੍ਹਾਂ ਨੇ ਜ਼ਬਰਨ ਮੇਰੀ ਪੱਗੜੀ ਉਤਾਰ ਦਿੱਤੀ, ਮੈਨੂੰ ਕੁੱਟਿਆ ਅਤੇ ਮੇਰੇ ਕੇਸ ਖਿੱਚੇ। ਮੇਰੇ 'ਤੇ ਸਮੂਹ ਨੇ ਹਮਲਾ ਕੀਤਾ ਅਤੇ ਮੈਂ ਕਾਲਜ 'ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਮੇਰੀ ਜਾਨ ਨੂੰ ਖ਼ਤਰਾ ਹੈ।'' ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਕੀ ਬੋਲੇ ਹਰਮੀਤ ਕਾਲਕਾ?

ਇਸ ਸਿਲਸਿਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਣਦੀ ਕਾਰਵਾਈ ਕਰ ਰਹੀ ਹੈ ਪਰ ਕੁਝ ਲੋਕ ਦੋ ਆਪਣੀ ਰਾਜਨੀਤੀ ਚਮਕਾਉਣ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਸਿੱਖ ਵਿਦਿਆਰਥੀ ਦੀ ਦਸਤਾਰ ਉਤਾਰਨ ਵਾਲਿਆਂ 'ਤੇ ਧਾਰਾ-299ਏ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News