ਕੋਚਿੰਗ ਸੈਂਟਰ ’ਚ ਵਿਦਿਆਰਥੀ ਨੂੰ ਜਮਾਤੀਆਂ ਕੁੱਟ-ਕੁੱਟ ਕੇ ਮਾਰ ਦਿੱਤਾ
Monday, Aug 04, 2025 - 10:01 AM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਵਿਚ ਨਾਸਿਕ ਦੇ ਇਕ ਸਕੂਲ ਵਿਚ ਬੈਠਣ ਦੇ ਪ੍ਰਬੰਧ ਨੂੰ ਲੈ ਕੇ ਝਗੜਾ ਹੋਣ ਦੇ ਬਾਅਦ ਇਕ ਕੋਚਿੰਗ ਸੈਂਟਰ ’ਚ 10ਵੀਂ ਜਮਾਤ ਦੇ 16 ਸਾਲਾ ਵਿਦਿਆਰਥੀ ਨੂੰ ਉਸਦੇ ਦੋ ਜਮਾਤੀਆਂ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ‘‘31 ਜੁਲਾਈ ਨੂੰ ਯਸ਼ਰਾਜ ਤੁਕਾਰਾਮ ਗੰਗੁਰਦੇ ਦਾ ਆਪਣੇ ਜਮਾਤੀਆਂ ਨਾਲ ਝਗੜਾ ਹੋਇਆ ਸੀ। ਹਾਲਾਂਕਿ, ਮਾਮਲਾ ਉਸੇ ਸਮੇਂ ਹੱਲ ਹੋ ਗਿਆ ਸੀ ਪਰ ਜਦੋਂ ਉਹ ਕੱਲ੍ਹ ਰਾਤ ਹਾਇਰ ਗਾਰਡਨ ਨੇੜੇ ਆਪਣੇ ਕੋਚਿੰਗ ਸੈਂਟਰ ’ਚ ਇਨ੍ਹਾਂ ਜਮਾਤੀਆਂ ਨੂੰ ਮਿਲਿਆ, ਤਾਂ ਮਾਮਲਾ ਫਿਰ ਭੜਕ ਗਿਆ ਅਤੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਯਸ਼ਰਾਜ ਨੂੰ ਉਸਦੇ ਦੋ ਨਾਬਾਲਗ ਜਮਾਤੀਆਂ ਨੇ ਲੱਤਾਂ- ਘਸੁੰਨਾਂ ਨਾਲ ਕੁੱਟਿਆ। ਉਹ ਬੇਹੋਸ਼ ਹੋ ਗਿਆ ਅਤੇ ਉਸਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8