Exam ਦੇਣ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਨਹਿਰ ''ਚ ਡਿੱਗੀ SUV
Friday, Feb 21, 2025 - 12:27 PM (IST)

ਭੁਵਨੇਸ਼ਵਰ- ਸ਼ੁੱਕਰਵਾਰ ਨੂੰ ਇਕ ਐੱਸਯੂਵੀ ਦੇ ਪਲਟਣ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਜਾ ਰਹੇ ਘੱਟੋ-ਘੱਟ 11 ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਵਾਹਨ ਇਕ ਸਾਈਕਲ ਸਵਾਰ ਨੂੰ ਟੱਕਰ ਮਾਰਨ ਤੋਂ ਬਾਅਦ ਸੜਕ ਦੇ ਕਿਨਾਰੇ ਨਹਿਰ 'ਚ ਡਿੱਗ ਗਿਆ। ਪੁਲਸ ਅਨੁਸਾਰ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ ਹੋ ਗਈ। ਇਹ ਹਾਦਸਾ ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਵਾਪਰਿਆ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਪੁਲਸ ਨੇ ਦੱਸਿਆ ਕਿ ਬਾਘਮਾਰੀ ਇਲਾਕੇ ਦੇ ਵਿਵੇਕਾਨੰਦ ਹਾਈ ਕੋਰਟ ਦੇ ਵਿਦਿਆਰਥੀ ਖਮਾਰਾ ਸਾਹੀ ਦੇ ਨਾਗਾ ਨਾਰਾਇਣ ਹਾਈ ਸਕੂਲ 'ਚ 10ਵੀਂ ਦੀ ਪ੍ਰੀਖਿਆ ਦੇਣ ਜਾ ਰਹੇ ਸਨ ਕਿ ਉਦੋਂ ਤੇਜ਼ ਗਤੀ ਨਾਲ ਜਾ ਰਹੀ ਉਨ੍ਹਾਂ ਦੀ ਐੱਸਯੂਵੀ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸੜਕ ਕਿਨਾਰੇ ਨਹਿਰ 'ਚ ਜਾ ਡਿੱਗੀ। ਪੁਲਸ ਅਨੁਸਾਰ, ਜ਼ਖ਼ਮੀ ਵਿਦਿਆਰਥੀਆਂ ਨੂੰ ਇਲਾਜ ਲਈ ਤਾਲਚੁਆ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਮਾਮੂਲੀ ਰੂਪ ਨਾਲ ਜ਼ਖ਼ਮੀ ਕੁਝ ਵਿਦਿਆਰਥੀ ਪ੍ਰੀਖਿਆ 'ਚ ਸ਼ਾਮਲ ਹੋਏ। ਓਡੀਸ਼ਾ ਦੇ ਸੈਕੰਡਰੀ ਸਿੱਖਿਆ ਬੋਰਡ ਵਲੋਂ ਆਯੋਜਿਤ ਸਾਲਾਨਾ ਹਾਈ ਸਕੂਲ ਪ੍ਰੀਖਿਆ ਸ਼ੁੱਕਰਵਾਰ ਨੂੰ ਸ਼ੁਰੂ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8