ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਲਈ ਜੱਦੋ-ਜਹਿਦ ਜਾਰੀ, ਰੈਸਕਿਊ ਲਈ ਬੁਲਾਈ ਗਈ ਆਰਮੀ

06/07/2023 7:01:09 PM

ਸੀਹੋਰ- ਮੱਧ ਪ੍ਰਦੇਸ਼ ਦੇ ਸੀਹੋਰ ਦੇ ਮੁੰਗਾਵਲੀ ਪਿੰਡ 'ਚ ਬੋਰਵੈੱਲ 'ਚ ਡਿੱਗੀ 3 ਸਾਲਾਂ ਦੀ ਸ੍ਰਿਸ਼ਟੀ ਕੁਸ਼ਵਾਹਾ ਦਾ ਰੈਸਕਿਊ ਜਾਰੀ ਹੈ। ਮੰਗਲਵਾਰ ਸ਼ਾਮ ਤੋਂ ਹੀ ਪੋਕਲੈਨ ਅਤੇ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਟੋਇਆ ਪੁੱਟ ਕੇ ਬੱਚੀ ਨੂੰ ਬਚਾਉਣ ਦੀ ਜੱਦੋ-ਜਹਿਦ ਚੱਲ ਰਹੀ ਹੈ ਪਰ ਮਸ਼ੀਨਾਂ ਦੀ ਧਮਕ ਕਾਰਨ ਬੱਚੀ 20 ਫੁੱਟ ਤੋਂ ਖਿਸਕ ਕੇ 100 ਫੁੱਟ ਹੇਠਾਂ ਚਲੀ ਗਈ ਹੈ। ਫਿਲਹਾਲ ਮੰਗਲਵਾਰ ਰਾਤ ਤੋਂ ਹੀ ਬੱਚੀ ਦੀ ਕੋਈ ਵੀ ਮੂਵਮੈਂਟ ਨਹੀਂ ਦਿਸ ਰਹੀ। ਅਜਿਹੇ 'ਚ ਮੱਧ ਪ੍ਰਦੇਸ਼ ਸਰਕਾਰ ਨੇ ਰੈਸਕਿਊ ਲਈ ਆਰਮੀ ਨੂੰ ਮਦਦ ਲਈ ਸੀਹੋਰ ਬੁਲਾਇਆ ਹੈ।

ਇਹ ਵੀ ਪੜ੍ਹੋ- ਡਰੱਗ ਦੀ ਸਭ ਤੋਂ ਵੱਡੀ ਖ਼ੇਪ ਜ਼ਬਤ, NCB ਦੇ ਅਧਿਕਾਰੀ ਨੇ ਕੀਤਾ ਵੱਡਾ ਖੁਲਾਸਾ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਬੱਚੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਜਾਰੀ ਹੈ। ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਖੋਦਾਈ ਕਰ ਰਹੀਆਂ ਹਨ ਪਰ ਮਸ਼ੀਨਾਂ ਦੀ ਧਮਕ ਨਾਲ ਬੱਚੀ 100 ਫੁੱਟ ਹੋਰ ਹੇਠਾਂ ਖਿਸਕ ਗਈ ਹੈ। ਇਸ ਲਈ ਖੋਦਾਈ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਬੱਚੀ ਦੇ ਰੈਸਕਿਊ ਲਈ ਆਰਮੀ ਨੂੰ ਬੁਲਾਇਆ ਗਿਆ ਹੈ।

ਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਗੌਤਮ ਅਡਾਨੀ ਨੇ ਅਨਾਥ ਹੋ ਗਏ ਬੱਚਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਇੰਚਾਰਜ ਕਲੈਕਟਰ ਅਸ਼ੀਸ਼ ਤਿਵਾੜੀ ਨੇ ਦੱਸਿਆ ਕਿ ਜਿਵੇਂ-ਜਿਵੇਂ ਖੋਦਾਈ ਹੋ ਰਹੀ ਹੈ, ਮਸ਼ੀਨਾਂ ਦੀ ਧਮਕ ਨਾਲ ਬੱਚੀ ਹੋਰ ਹੇਠਾਂ ਧਸ ਰਹੀ ਹੈ। ਬੱਚੀ ਪਹਿਲਾਂ 20 ਫੁੱਟ ਦੀ ਡੁੰਘਾਈ 'ਤੇ ਸੀ, ਹੁਣ ਉਹ 100 ਫੁੱਟ ਹੇਠਾਂ ਚਲੀ ਗਈ ਹੈ। ਬੱਚੀ ਕਰੀਬ 18 ਘੰਟਿਆਂ ਤੋਂ ਬੋਰਵੈੱਲ 'ਚ ਫਸੀ ਹੋਈ ਹੈ। 32 ਫੁੱਟ ਤਕ ਪੈਰਲਲ ਟੋਇਆ ਪੁੱਟਿਆ ਜਾਣਾ ਹੈ। 32 ਫੁੱਟ ਟੋਇਆ ਪੁੱਟਣ ਤੋਂ ਬਾਅਦ ਕਰੀਬ 5 ਫੁੱਟ ਦੀ ਸੁਰੰਗ ਬਣਾਈ ਜਾਵੇਗੀ। ਸੁਰੰਗ ਰਾਹੀਂ ਸ੍ਰਿਸ਼ਟੀ ਕੋਲ ਪਹੁੰਚਿਆ ਜਾਵੇਗਾ। ਲੋਹੇ ਦੀ ਰਾਡ ਪਾ ਕੇ ਹੁੱਕ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਾਕਾਮ ਰਹੀ। ਸਾਡੀ ਕੋਸ਼ਿਸ਼ ਜਾਰੀ ਹੈ। ਹੁਣ ਦੁਆਵਾਂ ਦੀ ਲੋੜ ਹੈ।

ਇਹ ਵੀ ਪੜ੍ਹੋ- ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ


Rakesh

Content Editor

Related News