ਹੜਤਾਲ ''ਤੇ ਬੈਠੇ ਰੋਡਵੇਜ਼ ਕਰਮਚਾਰੀਆਂ ਦੇ ਸਮਰਥਨ ''ਚ ਆਈ ''ਖਾਪ'', ਲਾਇਆ ਧਰਨਾ

Wednesday, Oct 31, 2018 - 05:50 PM (IST)

ਭਿਵਾਨੀ (ਭਾਸ਼ਾ)— ਹਰਿਆਣੇ ਦੇ ਜ਼ਿਲੇ ਭਿਵਾਨੀ ਵਿਚ ਰੋਡਵੇਜ਼ ਦੇ ਹੜਤਾਲੀ ਕਰਮਚਾਰੀਆਂ ਦੇ ਸਮਰਥਨ ਵਿਚ ਹੁਣ ਖਾਪ ਅਤੇ ਪਿੰਡ ਵਾਸੀ ਵੀ ਗਏ ਹਨ। ਧਨਾਨਾ ਪਿੰਡ ਵਿਚ ਜਾਟੂ ਖਾਪ-84 ਅਤੇ ਆਲੇ-ਦੁਆਲੇ ਦੇ 3 ਪਿੰਡਾਂ ਦੇ ਲੋਕਾਂ ਨੇ ਰੋਡਵੇਜ਼ ਕਰਮਚਾਰੀਆਂ ਨਾਲ ਬੱਸ ਸਟੈਂਡ 'ਤੇ ਵਿਰੋਧ ਪ੍ਰਦਸ਼ਨ ਕੀਤਾ। ਇਸ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਭਿਵਾਨੀ-ਜੀਂਦ ਹਾਈਵੇਅ 'ਤੇ 720 'ਚੋਂ ਇਕ ਵੀ ਪ੍ਰਾਈਵੇਟ ਬੱਸ ਨਹੀਂ ਚੱਲਣ ਦਿੱਤੀ ਜਾਵੇਗੀ।

ਪਿੰਡ ਵਾਸੀਆਂ ਨਾਲ ਜਾਟੂ ਖਾਪ-84 ਦੇ ਪ੍ਰਧਾਨ ਰਾਜਮਲ ਸੂਬੇਦਾਰ ਦੀ ਲੀਡਰਸ਼ਿਪ ਵਿਚ ਖਾਪ ਦੇ ਮੈਂਬਰਾਂ ਨੇ ਹੜਤਾਲੀ ਕਰਮਚਾਰੀਆਂ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ। ਸੂਬੇਦਾਰ ਨੇ ਕਿਹਾ ਕਿ ਸਰਕਾਰ ਨੇ 720 ਪ੍ਰਾਈਵੇਟ ਬੱਸਾਂ ਨੂੰ ਬੇੜੇ ਵਿਚ ਸ਼ਾਮਲ ਕਰਨ ਦਾ ਗਲਤ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਰੋਡਵੇਜ਼ ਬੱਸਾਂ ਵਿਚ ਵੱਖ-ਵੱਖ ਵਰਗਾਂ ਨੂੰ ਕਿਰਾਏ ਨੂੰ ਲੈ ਕੇ ਰਿਆਇਤ ਮਿਲਦੀ ਹੈ, ਜੋ ਪ੍ਰਾਈਵੇਟ ਬੱਸਾਂ ਤੋਂ ਬਾਅਦ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਧਰਨਾ ਇੱਥੇ ਦੋ-ਤਿੰਨ ਦਿਨ ਤਕ ਚਲੇਗਾ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।


Related News