ਪ੍ਰਦੂਸ਼ਣ ''ਤੇ ਦਿੱਲੀ ਸਰਕਾਰ ਦਾ ਸਖਤ ਕਦਮ, ਡੀਜ਼ਲ ਦੀਆਂ 45 ਬੱਸਾਂ ਜ਼ਬਤ

Thursday, Nov 23, 2017 - 04:00 PM (IST)

ਪ੍ਰਦੂਸ਼ਣ ''ਤੇ ਦਿੱਲੀ ਸਰਕਾਰ ਦਾ ਸਖਤ ਕਦਮ, ਡੀਜ਼ਲ ਦੀਆਂ 45 ਬੱਸਾਂ ਜ਼ਬਤ

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਰਾਜਧਾਨੀ ਤੋਂ ਬਾਹਰੀ ਰਾਜਾਂ ਲਈ ਸਵਾਰੀ ਚੁੱਕਣ ਵਾਲੀਆਂ ਡੀਜ਼ਲ ਦੀਆਂ ਗੈਰ-ਕਾਨੂੰਨੀ ਬੱਸਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ 45 ਬੱਸਾਂ ਜ਼ਬਤ ਕਰ ਲਈਆਂ। ਇਸ ਤੋਂ ਇਲਾਵਾ 8 ਗੁੱਡਜ਼ ਵ੍ਹੀਕਲ ਨੂੰ ਵੀ ਜ਼ਬਤ ਕੀਤਾ ਹੈ। ਆਵਾਜਾਈ ਵਿਭਾਗ ਦੀ ਇੰਫੋਰਸਮੈਂਟ ਦੀਆਂ 15 ਟੀਮਾਂ ਨੇ ਇਨ੍ਹਾਂ ਬੱਸਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਇਨ੍ਹਾਂ ਬੱਸਾਂ 'ਤੇ ਕਾਰਵਾਈ ਲਈ ਇੰਫੋਰਸਮੈਂਟ ਦੀਆਂ ਟੀਮਾਂ ਨਾਲ ਐੱਮ.ਸੀ.ਡੀ. ਕਰਮਚਾਰੀਆਂ ਨੂੰ ਵੀ ਲਗਾਇਆ ਗਿਆ ਹੈ। ਪਹਿਲੀ ਵਾਰ ਇਨ੍ਹਾਂ ਦੇ ਖਿਲਾਫ ਨੋ-ਪਾਰਕਿੰਗ ਜੋਨ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ 'ਚ ਇਨ੍ਹਾਂ ਬੱਸਾਂ ਦੇ ਹਿਸਾਬ ਨਾਲ ਜ਼ੁਰਮਾਨਾ ਭਰਨਾ ਹੋਵੇਗਾ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਾਹਰੀ ਰਾਜਾਂ ਨੂੰ ਜਾਣ ਵਾਲੀਆਂ ਸਵਾਰੀਆਂ ਨੂੰ ਬੱਸਾਂ ਤੱਕ ਲਿਆਉਣ ਲਈ ਉਨ੍ਹਾਂ ਨੇ ਪੂਰਾ ਨੈੱਟਵਰਕ ਬਣਾ ਲਿਆ ਹੈ। ਇਹ ਬੱਸਾਂ ਮਜਨੂੰ ਕਾ ਟੀਲਾ, ਕਸ਼ਮੀਰੀ ਗੇਟ ਬੱਸ ਅੱਡਾ, ਲਾਲ ਕਿਲਾ, ਧੌਲਾ ਕੁਆਂ, ਪੀਰਾਗੜ੍ਹੀ, ਓਖਲਾ ਅਤੇ ਆਨੰਦ ਵਿਹਾਰ ਤੋਂ ਇਲਾਵਾ ਰਾਜਧਾਨੀ ਦੇ ਕੋਨੇ-ਕੋਨੇ ਤੋਂ ਸਵਾਰੀਆਂ ਨੂੰ ਚੁੱਕ ਰਹੀ ਹੈ। ਸੜਕ ਕਿਨਾਰੇ ਜਿੱਥੇ-ਜਿੱਥੇ ਇਨ੍ਹਾਂ ਬੱਸਾਂ ਦੀ ਗੈਰ-ਕਾਨੂੰਨੀ ਪਾਰਕਿੰਗ ਵੀ ਨਵੀਂ ਸਮੱਸਿਆ ਨੂੰ ਜਨਮ ਦੇ ਰਹੀ ਹੈ।


Related News