ਖੌਜੀ ਕੁੱਤੇ ਨੂੰ ਲੱਭੇ ਕਰੋੜਾਂ ਰੁਪਏ, ਕਿਸਾਨ ਦੇ ਘਰੋਂ ਹਫ਼ਤਾ ਪਹਿਲਾਂ ਹੋਏ ਸੀ ਚੋਰੀ

Friday, Oct 18, 2024 - 05:29 PM (IST)

ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ 'ਚ ਪੁਲਸ ਦੇ ਇਕ ਖੌਜੀ ਕੁੱਤੇ ਨੇ 1.07 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਣ 'ਚ ਮਦਦ ਕੀਤੀ, ਜਿਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪੈਨੀ ਨਾਂ ਦੇ ਡੌਬਰਮੈਨ ਕੁੱਤੇ ਦੀ ਮਦਦ ਨਾਲ ਜ਼ਿਲ੍ਹਾ ਪੁਲਸ ਨੇ ਵੀਰਵਾਰ ਨੂੰ ਦੋਸ਼ੀਆਂ ਨੂੰ ਫੜ ਲਿਆ ਅਤੇ ਉਹਨਾਂ ਤੋਂ 12 ਅਕਤੂਬਰ ਨੂੰ ਕਥਿਤ ਤੌਰ 'ਤੇ ਚੋਰੀ ਕੀਤੀ ਸਾਰੀ ਰਕਮ ਬਰਾਮਦ ਕਰ ਲਈ। 

ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

ਅਧਿਕਾਰਤ ਰੀਲੀਜ਼ ਦੇ ਅਨੁਸਾਰ ਪੁਲਸ ਨੇ ਬੁੱਢਾ ਸੋਲੰਕੀ ਅਤੇ ਉਸਦੇ ਸਾਥੀ ਵਿਕਰਮ ਸੋਲੰਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਢੋਲਕਾ ਤਾਲੁਕਾ ਦੇ ਪਿੰਡ ਸਰਗਵਾਲਾ ਦੇ ਰਹਿਣ ਵਾਲੇ ਹਨ। ਕੋਟ ਪੁਲਸ ਥਾਣੇ ਦੇ ਸਬ-ਇੰਸਪੈਕਟਰ ਪੀ.ਐੱਨ. ਗੋਹਿਲ ਨੇ ਦੱਸਿਆ ਕਿ 52 ਸਾਲਾ ਕਿਸਾਨ ਆਪਣੇ ਪਿੰਡ ਲੋਥਲ ਦੇ ਪੁਰਾਤੱਤਵ ਸਥਾਨ ਕੋਲ ਜ਼ਮੀਨ ਦਾ ਟੁਕੜਾ ਵੇਚ ਕੇ ਰਾਤੋ-ਰਾਤ ਕਰੋੜਪਤੀ ਬਣ ਗਿਆ ਅਤੇ ਉਸ ਨੂੰ ਇਸ ਲਈ 1.07 ਕਰੋੜ ਰੁਪਏ ਮਿਲੇ ਸਨ। ਉਸ ਨੇ ਦੱਸਿਆ ਕਿ ਕਿਸਾਨ 12 ਅਕਤੂਬਰ ਨੂੰ ਆਪਣੇ ਘਰ ਨੂੰ ਤਾਲਾ ਲਗਾ ਕੇ ਕਿਸੇ ਕੰਮ ਲਈ ਆਨੰਦ ਜ਼ਿਲ੍ਹੇ ਦੇ ਤਾਰਾਪੁਰ ਗਿਆ ਸੀ।

ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ

ਅਧਿਕਾਰੀ ਨੇ ਕਿਹਾ, 'ਕਿਸਾਨ ਇਸ ਰਕਮ ਨਾਲ ਇੱਕ ਹੋਰ ਜ਼ਮੀਨ ਖਰੀਦਣ ਦੀ ਯੋਜਨਾ ਬਣਾ ਰਿਹਾ ਸੀ। ਇਸ ਲਈ ਉਸਨੇ ਦੋ ਪਲਾਸਟਿਕ ਦੇ ਥੈਲਿਆਂ ਵਿੱਚ ਨਕਦੀ ਭਰ ਕੇ 10 ਅਕਤੂਬਰ ਨੂੰ ਆਪਣੇ ਕੱਚੇ ਘਰ ਵਿੱਚ ਰੱਖ ਦਿੱਤੀ। 12 ਅਕਤੂਬਰ ਦੀ ਰਾਤ ਨੂੰ ਕੁਝ ਲੋਕ ਖਿੜਕੀ ਦੇ ਕੋਲ ਲੱਗੀਆਂ ਇੱਟਾਂ ਨੂੰ ਹਟਾ ਕੇ ਘਰ ਵਿਚ ਦਾਖਲ ਹੋਏ ਅਤੇ ਪੈਸੇ ਵਾਲੇ ਬੈਗ ਲੈ ਕੇ ਫ਼ਰਾਰ ਹੋ ਗਏ।' ਗੋਹਿਲ ਨੇ ਕਿਹਾ ਕਿ ਸਥਾਨਕ ਪੁਲਸ ਨੂੰ ਅਗਲੇ ਦਿਨ ਚੋਰੀ ਬਾਰੇ ਪਤਾ ਲੱਗਾ। ਸੁਰਾਗ ਪ੍ਰਾਪਤ ਕਰਨ ਲਈ ਉਹਨਾਂ ਨੇ 30 ਸ਼ੱਕੀਆਂ ਅਤੇ 14 ਹਿਸਟਰੀ-ਸ਼ੀਟਰਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਚੋਰਾਂ ਦੇ ਆਉਣ-ਜਾਣ ਦੇ ਰਾਸਤੇ ਦਾ ਪਤਾ ਲਗਾਉਣ ਲਈ ਪੈਨੀ ਦੇ ਨਾਲ ਡੌਗ ਸਕੁਐਡ ਦਾ ਦਸਤਾ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ

ਉਹਨਾਂ ਕਿਹਾ, ''ਵੀਰਵਾਰ ਨੂੰ ਪੈਨੀ ਬੁੱਧ ਦੇ ਘਰ ਤੋਂ ਕੁਝ ਦੂਰ ਇੱਕ ਜਗ੍ਹਾ 'ਤੇ ਰੁਕਿਆ। ਉਹ ਪਹਿਲਾਂ ਹੀ ਸਾਡੀ ਸ਼ੱਕੀ ਸੂਚੀ ਵਿੱਚ ਸੀ, ਕਿਉਂਕਿ ਉਸਨੂੰ ਨਕਦੀ ਦਾ ਪਤਾ ਸੀ। ਜਦੋਂ ਮੁਲਜ਼ਮ ਨੂੰ ਦੂਜੇ ਸ਼ੱਕੀਆਂ ਨਾਲ ਲਾਈਨ ਵਿੱਚ ਖੜ੍ਹਾ ਕੀਤਾ ਗਿਆ ਤਾਂ ਪੈਨੀ ਕੁਝ ਦੇਰ ਲਈ ਉਸ ਨਾਲ ਰੁੱਕਿਆ ਰਿਹਾ।'' ਪੁਲਸ ਨੇ ਬੁੱਧ ਦੇ ਘਰ ਛਾਪਾ ਮਾਰ ਕੇ 53.9 ਲੱਖ ਰੁਪਏ ਬਰਾਮਦ ਕੀਤੇ ਅਤੇ ਪੁੱਛਗਿੱਛ ਦੌਰਾਨ ਉਸ ਨੇ ਚੋਰੀ ਅਤੇ ਵਿਕਰਮ ਦੀ ਸ਼ਮੂਲੀਅਤ ਦੀ ਗੱਲ ਕਬੂਲੀ। ਬਾਕੀ ਰਕਮ ਪਿੰਡ ਵਿੱਚ ਵਿਕਰਮ ਦੇ ਘਰੋਂ ਮਿਲੀ। ਗੋਹਿਲ ਨੇ ਕਿਹਾ ਕਿ ਬੁੱਢਾ ਕਿਸਾਨ ਦੇ ਕਰੀਬ ਸੀ ਅਤੇ 12 ਅਕਤੂਬਰ ਨੂੰ ਘਰ ਛੱਡਣ ਤੋਂ ਪਹਿਲਾਂ ਉਸ ਨੇ ਆਖਰੀ ਵਿਅਕਤੀ ਨਾਲ ਗੱਲ ਕੀਤੀ ਸੀ।

ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News