ਦੰਦਾਂ ਦੇ ਡਾਕਟਰ ਦੇ ਪੁੱਤ ਨੇ ਯੂ-ਟਿਊਬ ਤੋਂ ਲਿਆ ਆਈਡੀਆ, ਹੁਣ ਸਟ੍ਰਾਬੇਰੀ ਦੀ ਖੇਤੀ ਕਰ ਕਮਾ ਰਿਹੈ ਲੱਖਾਂ

Monday, Jan 02, 2023 - 04:48 PM (IST)

ਸੋਨੀਪਤ (ਸੰਨੀ)- ਅੱਜ-ਕੱਲ ਰਵਾਇਤੀ ਖੇਤੀ ਤੋਂ ਮੁਨਾਫ਼ਾ ਘੱਟ ਹੁੰਦਾ ਹੈ, ਜਿਸ ਕਾਰਨ ਕਿਸਾਨ ਹੁਣ ਤਕਨੀਕੀ ਖੇਤੀ ਦੇ ਨਾਲ-ਨਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ। ਸੋਨੀਪਤ ਦੇ ਚਿਟਾਨਾ ਪਿੰਡ ਦਾ ਰਹਿਣ ਵਾਲਾ ਅੰਕਿਤ ਨਾਂ ਦਾ ਨੌਜਵਾਨ ਕਿਸਾਨ ਹੈ, ਜਿਸ ਦੇ ਪਿਤਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ। ਉਸ ਨੇ ਤਕਰੀਬਨ 5 ਸਾਲ ਪਹਿਲਾਂ ਯੂ-ਟਿਊਬ ਤੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਸਿੱਖਣੀਆਂ ਸ਼ੁਰੂ ਕੀਤੀਆਂ ਸਨ ਅਤੇ ਉਸ ਨੇ ਯੂ-ਟਿਊਬ 'ਤੇ ਸਟ੍ਰਾਬੇਰੀ ਦੀ ਖੇਤੀ ਕਰਨੀ ਸਿੱਖੀ ਸੀ। ਇਸ ਬਾਰੇ ਸਹੀ ਜਾਣਕਾਰੀ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਫਾਰਮ 'ਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਅੰਕਿਤ ਨੇ ਕੁਝ ਹੀ ਸਮੇਂ 'ਚ ਇਸ ਖੇਤੀ ਤੋਂ ਲੱਖਾਂ ਰੁਪਏ ਮਹੀਨਾ ਕਮਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ-  ਸ਼ਹਿਰ ਦੀਆਂ ਗਲੀਆਂ 'ਚ ਝਾੜੂ ਲਾਉਂਦੀ ਸੀ ਚਿੰਤਾ ਦੇਵੀ, ਲੋਕਾਂ ਨੇ ਦਿੱਤਾ ਵੱਡਾ ਮਾਣ

PunjabKesari

ਅੰਕਿਤ ਇਸ ਸਮੇਂ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਖੇਤੀ ਵੀ ਕਰ ਰਿਹਾ ਹੈ। ਕਰੀਬ 5 ਸਾਲ ਪਹਿਲਾਂ ਅੰਕਿਤ ਨੇ ਢਾਈ ਏਕੜ ਜ਼ਮੀਨ ਵਿਚ ਸਟ੍ਰਾਬੇਰੀ ਦੀ ਕਾਸ਼ਤ ਕਰ ਕੇ 7 ਲੱਖ ਰੁਪਏ ਖਰਚ ਕੀਤੇ ਸਨ ਅਤੇ ਹੁਣ ਉਹ ਇਸ ਤੋਂ ਲੱਖਾਂ ਰੁਪਏ ਮਹੀਨਾ ਕਮਾ ਰਿਹਾ ਹੈ ਅਤੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ। ਅੰਕਿਤ ਦੱਸਦਾ ਹੈ ਕਿ ਉਸ ਨੂੰ ਆਪਣੀ ਫ਼ਸਲ ਵੇਚਣ ਲਈ ਜ਼ਿਆਦਾ ਜੱਦੋ-ਜਹਿਦ ਨਹੀਂ ਕਰਨੀ ਪੈਂਦੀ ਅਤੇ ਉਸ ਦੀ ਫ਼ਸਲ ਫੋਨ 'ਤੇ ਹੀ ਵਿਕ ਦਿੱਤੀ ਜਾਂਦੀ ਹੈ। ਸੋਨੀਪਤ ਦਾ ਇਹ ਨੌਜਵਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਅੰਕਿਤ ਨੇ ਆਪਣੇ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਸਟ੍ਰਾਬੇਰੀ ਦੀ ਖੇਤੀ ਕਰਨੀ ਸਿਖਾਈ ਹੈ। 

ਇਹ ਵੀ ਪੜ੍ਹੋ-  ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'

 

PunjabKesari

ਅੰਕਿਤ ਨੇ ਦੱਸਿਆ ਕਿ ਕਰੀਬ 4-5 ਸਾਲ ਪਹਿਲਾਂ ਉਸ ਨੇ ਯੂ-ਟਿਊਬ ਤੋਂ ਸਿੱਖਿਆ ਲੈ ਕੇ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ। ਸਾਡੇ ਪਿੰਡ 'ਚ ਇਸ ਤੋਂ ਪਹਿਲਾਂ ਕਿਸੇ ਨੇ ਵੀ ਇਹ ਖੇਤੀ ਨਹੀਂ ਕੀਤੀ ਸੀ। ਰਵਾਇਤੀ ਖੇਤੀ 'ਚ ਮੁਨਾਫ਼ਾ ਜ਼ਿਆਦਾ ਨਹੀਂ ਸੀ, ਜਿਸ ਕਾਰਨ ਉਸ ਨੇ ਇਸ ਦੀ ਸ਼ੁਰੂਆਤ ਕੀਤੀ। ਉਸ ਸਮੇਂ ਇਕ ਏਕੜ 'ਚ 7 ਤੋਂ 8 ਲੱਖ ਰੁਪਏ ਖ਼ਰਚਾ ਆਉਂਦਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੁੱਗਣੀ ਲਾਗਤ ਦੀ ਕਮਾਈ ਹੋ ਚੁੱਕੀ ਹੈ।

ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ


Tanu

Content Editor

Related News