''ਪੁੱਤ ਗੇਮ ਛੱਡ, ਪੜ੍ਹਾਈ ਵੱਲ ਧਿਆਨ ਦੇ...'', ਬਸ, ਇਹ ਸੁਣ ਨੌਜਵਾਨ ਨੇ ਜੋ ਕੀਤਾ...
Friday, Apr 04, 2025 - 01:27 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਠਾਣਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 16 ਸਾਲਾ ਨੌਜਵਾਨ ਨੇ ਆਪਣੇ ਪਿਤਾ ਵੱਲੋਂ ਮੋਬਾਈਲ ਫੋਨ 'ਤੇ ਗੇਮ ਖੇਡਣ ਤੋਂ ਰੋਕਣ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਏ ਜਾਣ ਤੋਂ ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਅੰਬਰਨਾਥ ਸ਼ਹਿਰ ਦੇ ਨੇਵਾਲੀ ਪਿੰਡ ਦੇ ਇੱਕ ਚਾਲ ਵਿੱਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰ ਬਾਹਰ ਸਨ ਤਾਂ 10ਵੀਂ ਜਮਾਤ ਦੇ ਵਿਦਿਆਰਥੀ ਅਮਨ ਸਾਹੂ ਨੇ ਕਥਿਤ ਤੌਰ 'ਤੇ ਆਪਣੇ ਘਰ ਦੀ ਛੱਤ ਨਾਲ ਫਾਹਾ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ- ਖੇਤਾਂ ਨੂੰ ਜਾਂਦੇ ਸਮੇਂ ਖੂਹ 'ਚ ਜਾ ਡਿੱਗਾ ਟਰੈਕਟਰ, 6 ਲੋਕਾਂ ਦੀ ਹੋਈ ਦਰਦਨਾਕ ਮੌਤ
ਪੁਲਸ ਦੇ ਅਨੁਸਾਰ ਅਮਨ ਦੇ ਮਾਪੇ ਚਾਹੁੰਦੇ ਸਨ ਕਿ ਉਹ ਮੋਬਾਇਲ 'ਤੇ ਗੇਮਾਂ ਖੇਡਣਾ ਛੱਡ ਕੇ ਆਪਣੀ ਪੜ੍ਹਾਈ 'ਤੇ ਧਿਆਨ ਲਗਾਏ। ਇਸ ਲਈ ਉਸ ਦੀਆਂ ਐਕਸਟ੍ਰਾ ਕਲਾਸਿਜ਼ ਵੀ ਲਗਾਈਆਂ ਜਾ ਰਹੀਆਂ ਸਨ। ਪੁਲਸ ਨੇ ਦੱਸਿਆ ਕਿ ਅਮਨ ਮੋਬਾਈਲ ਫੋਨ 'ਤੇ ਗੇਮ ਖੇਡਣ ਦਾ ਆਦੀ ਸੀ ਅਤੇ ਪਰਿਵਾਰਕ ਮੈਂਬਰ ਉਸ ਦੇ ਮੋਬਾਈਲ 'ਤੇ ਗੇਮਾਂ ਖੇਡਣ ਦੀ ਬੁਰੀ ਆਦਤ ਛੁਡਵਾਉਣਾ ਚਾਹੁੰਦੇ ਸਨ।
ਇਸੇ ਦੌਰਾਨ ਉਸ ਦੇ ਪਿਤਾ ਨੇ ਉਸ ਨੂੰ ਮੋਬਾਇਲ ਗੇਮਾਂ ਖੇਡਣ ਤੋਂ ਟੋਕ ਦਿੱਤਾ ਤੇ ਉਸ ਦਾ ਫ਼ੋਨ ਖੋਹ ਲਿਆ। ਪੁਲਸ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਵੱਲੋਂ ਉਸ ਦਾ ਮੋਬਾਈਲ ਫੋਨ ਖੋਹੇ ਜਾਣ ਤੋਂ ਨਾਰਾਜ਼ ਹੋ ਕੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਸੀਨੀਅਰ ਇੰਸਪੈਕਟਰ ਅਨਿਲ ਜਗਤਾਪ ਨੇ ਦੱਸਿਆ ਕਿ ਪੁਲਸ ਨੇ ਉਲਹਾਸਨਗਰ ਦੇ ਹਿੱਲ ਲਾਈਨ ਪੁਲਸ ਸਟੇਸ਼ਨ ਵਿੱਚ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮਿਆਂਮਾਰ ਭੂਚਾਲ ; 3,100 ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ, ਮ੍ਰਿਤਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e