ਹੁਣ ਆਂਧਰਾ ਪ੍ਰਦੇਸ਼ 'ਚ ਵੰਦੇ ਭਾਰਤ ਟ੍ਰੇਨ 'ਤੇ ਪਥਰਾਅ, PM ਮੋਦੀ ਨੇ 19 ਜਨਵਰੀ ਨੂੰ ਦਿਖਾਉਣੀ ਹੈ ਹਰੀ ਝੰਡੀ
Wednesday, Jan 11, 2023 - 11:23 PM (IST)
ਨੈਸ਼ਨਲ ਡੈਸਕ: ਪੱਛਮੀ ਬੰਗਾਲ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਸ਼ਾਖਾਪਟਨਮ 'ਚ ਵੰਦੇ ਭਾਰਤ ਰੇਲਗੱਡੀ 'ਤੇ ਪਥਰਾਅ ਕੀਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਰੇਲਗੱਡੀ ਮੇਨਟੀਨੈਂਸ ਲਈ ਖੜ੍ਹੀ ਸੀ। ਪਥਰਾਅ ਵਿਚ ਇਕ ਕੋਚ ਦੀ ਬਾਰੀ ਦੇ ਸ਼ੀਸ਼ੇ ਟੁੱਟ ਗਏ। ਰੇਲਵੇ ਦੇ ਡੀ.ਆਰ.ਐੱਮ. ਨੇ ਦੱਸਿਆ ਕਿ ਵਿਸ਼ਾਖਾਪਟਨਮ ਦੇ ਕੰਚਰਾਪਾਲੇਮ ਨੇੜੇ ਵੰਦੇ ਭਾਰਤ ਐਕਸਪ੍ਰੈਸ 'ਤੇ ਕੁੱਝ ਅਣਪਛਾਤੇ ਲੋਕਾਂ ਨੇ ਪਥਰਾਅ ਕੀਤਾ, ਜਿਸ ਵਿਚ ਇਕ ਕੋਚ ਦਾ ਸ਼ੀਸ਼ਾ ਟੁੱਟ ਗਈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜਨਵਰੀ ਨੂੰ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਹਦਾਇਤਾਂ ਜਾਰੀ, ਕੋਵਿਡ-19 ਬਾਰੇ ਕਹੀ ਇਹ ਗੱਲ
ਬੰਗਾਲ 'ਚ ਸਿਆਸੀ ਮੁੱਦਾ ਬਣਿਆ ਪਥਰਾਅ
ਇਸ ਤੋਂ ਪਹਿਲਾਂ ਪੱਛਮੀ ਬੰਗਾਲ 'ਚ ਵੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਕਈ ਵਾਰ ਪਥਰਾਅ ਕੀਤਾ ਗਿਆ, ਜਿਸ ਤੋਂ ਬਾਅਦ ਇਹ ਸਿਆਸੀ ਮੁੱਦਾ ਬਣ ਚੁੱਕਿਆ ਹੈ। ਭਾਰਤੀ ਜਨਤਾ ਪਾਰਟੀ ਨੇ ਕਥਿਤ ਤੌਰ 'ਤੇ ਟੀ.ਐੱਮ.ਸੀ. ਵਰਕਰਾਂ 'ਤੇ ਪਥਰਾਅ ਕਰਨ ਦਾ ਦੋਸ਼ ਲਗਾਇਆ, ਜਦੋਂਕਿ ਮਮਤਾ ਬੈਨਰਜੀ ਨੇ ਪੁਰਾਣੀਆਂ ਰੇਲ ਗੱਡੀਆਂ ਨੂੰ ਨਵੇਂ ਇੰਜਣਾਂ ਨਾਲ ਚਲਾਉਣ ਲਈ ਕੇਂਦਰ 'ਤੇ ਹਮਲਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।