ਧਾਰਮਿਕ ਸਮਾਗਮ ਦੌਰਾਨ ਆਪਸ 'ਚ ਭਿੜੀਆਂ ਦੋ ਧਿਰਾਂ, ਚੱਲੇ ਇੱਟਾਂ-ਰੋੜੇ

Monday, Feb 17, 2025 - 05:43 PM (IST)

ਧਾਰਮਿਕ ਸਮਾਗਮ ਦੌਰਾਨ ਆਪਸ 'ਚ ਭਿੜੀਆਂ ਦੋ ਧਿਰਾਂ, ਚੱਲੇ ਇੱਟਾਂ-ਰੋੜੇ

ਜਮੁਈ- ਇਕ ਧਾਰਮਿਕ ਸਮਾਰੋਹ ਦੌਰਾਨ ਦੋ ਧਿਰਾਂ ਆਪਸ 'ਚ ਭਿੜ ਗਈਆਂ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਲੋਕਾਂ ਨੇ ਇਕ-ਦੂਜੇ ਨੂੰ ਇੱਟਾਂ-ਰੋੜੇ ਮਾਰੇ। ਇਹ ਮਾਮਲਾ ਬਿਹਾਰ ਦੇ ਜੁਮਈ ਦਾ ਹੈ, ਜਿੱਥੇ ਇਕ ਧਾਰਮਿਕ ਸਮਾਰੋਹ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਹਾਲਾਤ ਤਣਾਅਪੂਰਨ ਹੋ ਗਏ। ਲੋਕਾਂ 'ਤੇ ਪਥਰਾਅ ਮਗਰੋਂ ਵੱਧਦੇ ਤਣਾਅ ਨੂੰ ਵੇਖਦੇ ਹੋਏ ਇੰਟਰਨੈੱਟ ਸੇਵਾ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਮੁਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਜ਼ਿਲ੍ਹੇ ਵਿਚ ਇੰਟਰਨੈੱਟ ਬੰਦ ਕਰਵਾ ਦਿੱਤਾ ਹੈ। ਪਥਰਾਅ ਕਾਰਨ ਜਮੁਈ ਨਗਰ ਪ੍ਰਸ਼ੀਦ ਦੇ ਉਪ ਪ੍ਰਧਾਨ ਨਿਤੀਸ਼ ਕੁਮਾਰ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ-  ਕੁਲੀ ਦੇ ਦੱਸਿਆ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਦਾ ਅੱਖੀਂ ਵੇਖਿਆ ਮੰਜ਼ਰ

ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਭਿਲਾਸ਼ਾ ਸ਼ਰਮਾ ਅਤੇ ਐੱਸ. ਪੀ. ਮਦਨ ਕੁਮਾਰ ਆਨੰਦ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਪਥਰਾਅ ਕਰਨ ਵਾਲੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫੈਲੇ ਅਤੇ ਸਥਿਤੀ ਕੰਟਰੋਲ ਵਿਚ ਰਹੇ ਇਸ ਕਾਰਨ ਇੰਟਰਨੈੱਟ ਸੇਵਾ ਨੂੰ ਬੰਦ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪਿੰਡ 'ਚ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਵਾਧੂ ਪੁਲਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ ਵਿਚ ਗਸ਼ਤ ਕਰ ਰਹੇ ਹਨ।

ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ

SDPO ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਧਿਰਾਂ ਵਿਚ ਪਹਿਲਾਂ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸਥਿਤੀ ਵਿਗੜ ਗਈ। ਇਕ-ਦੂਜੇ 'ਤੇ ਇੱਟਾਂ ਨਾਲ ਹਮਲਾ ਕੀਤਾ। ਪਿੰਡ ਵਿਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਲੋਕ ਦੋਸ਼ੀ ਹੋਣਗੇ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਜਿਸ ਨੂੰ ਲਾਡਾਂ ਨਾਲ ਪਾਲਿਆ, ਓਹ ਹੀ ਪੁੱਤ ਹੋਇਆ ਮਾਪਿਆਂ ਦੇ ਖ਼ੂਨ ਦਾ ਪਿਆਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News